ਚੀਨੀ ਫੌਜ ਦੇ ਸਾਬਕਾ ਫੌਜੀ ਨੂੰ ਭਾਰਤ ''ਚ ਆਪਣੇ ਪਰਿਵਾਰ ਦੀ ਸਾਰ ਲੈਣ ਲਈ ਮਿਲਿਆ ਵੀਜ਼ਾ

09/05/2019 1:20:07 AM

ਬੀਜ਼ਿੰਗ - ਚੀਨ ਦੇ ਇਕ 80 ਸਾਲਾ ਸਾਬਕਾ ਫੌਜੀ ਨੂੰ ਆਪਣੀ ਭਾਰਤੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਲਈ ਵੀਜ਼ਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਇਸ 80 ਸਾਲਾ ਸਾਬਕਾ ਫੌਜੀ ਵਾਂਗ ਕਵੀ ਨੂੰ ਭਾਰਤ ਚੀਨ ਜੰਗ ਤੋਂ ਬਾਅਦ 1963 'ਚ ਭਾਰਤੀ ਸਰਹੱਦ ਦੇ ਅੰਦਰ ਫੱੜ ਲਿਆ ਗਿਆ ਸੀ ਅਤੇ ਬਾਅਦ 'ਚ ਉਹ ਚੀਨ ਵਾਪਸ ਗਏ ਸਨ। ਜਾਸੂਸੀ ਦੇ ਦੋਸ਼ 'ਚ ਵਾਂਗ 6 ਸਾਲ ਭਾਰਤੀ ਜੇਲ 'ਚ ਰਹੇ ਸਨ।

ਜੇਲ 'ਚੋਂ ਰਿਹਾਅ ਹੋਣ ਤੋਂ ਬਾਅਦ ਉਹ ਮੱਧ ਪ੍ਰਦੇਸ਼ 'ਚ ਬਾਲਾਘਾਟ ਜ਼ਿਲੇ ਦੇ ਤਿਰੋਦੀ ਪਿੰਡ 'ਚ ਰਹੇ ਸਨ, ਜਿਥੇ ਉਨ੍ਹਾਂ ਨੇ ਇਕ ਸਥਾਨਕ ਮਹਿਲਾ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੀਆਂ 4 ਸੰਤਾਨਾਂ ਵੀ ਹਨ। ਉਦੋਂ ਤੋਂ ਉਹ ਚੀਨ ਦੀ 3 ਵਾਰ ਯਾਤਰਾ ਕਰ ਚੁੱਕੇ ਹਨ। ਉਹ ਆਖਰੀ ਵਾਰ ਅਕਤੂਬਰ 2018 'ਚ ਚੀਨ ਆਏ ਸਨ ਪਰ ਭਾਰਤੀ ਵੀਜ਼ਾ ਨਾ ਮਿਲਣ ਕਾਰਨ ਉਹ ਵਾਪਸ ਨਾ ਜਾ ਸਕੇ। ਉਨ੍ਹਾਂ ਦੇ ਪੁੱਤਰ ਵਿਸ਼ਣੂ ਵਾਂਗ ਨੇ ਤਿਰੋਦੀ ਨੂੰ ਆਖਿਆ ਕਿ ਮੇਰੇ ਪਿਤਾ ਨੇ ਅਪ੍ਰੈਲ 'ਚ ਬੀਜ਼ਿੰਗ ਸਥਿਤ ਭਾਰਤੀ ਦੂਤਘਰ 'ਚ ਵੀਜ਼ਾ ਲਈ ਅਪਲਾਈ ਕੀਤਾ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਮਿਲਿਆ ਸੀ। ਇਸ ਦਾ ਕਾਰਨ ਅਧਿਕਾਰੀਆਂ ਨੂੰ ਪਤਾ ਹੋਵੇਗਾ। ਹਾਲਾਂਕਿ ਭਾਰਤੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਥੇ ਪੁਸ਼ਟੀ ਕੀਤੀ ਕਿ ਵਾਂਗ ਨੂੰ ਭਾਰਤ ਯਾਤਰਾ ਲਈ ਵੀਜ਼ਾ ਦਿੱਤਾ ਗਿਆ ਹੈ।

Khushdeep Jassi

This news is Content Editor Khushdeep Jassi