ਆਸਟਰੇਲੀਆ ਦੇ ਸਾਬਕਾ PM ਨੇ ਕੀਤੀ CGC ਝੰਜੇਡ਼ੀ ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ

11/21/2019 8:58:01 AM

ਮੋਹਾਲੀ/ਸਿਡਨੀ,  (ਨਿਆਮੀਆਂ)- ਆਸਟਰੇਲੀਆ ਵਿਚ ਜਿੱਥੇ ਭਾਰਤੀ ਵਿਦਿਆਰਥੀ ਵੱਡੇ ਪੱਧਰ ’ਤੇ ਸਿੱਖਿਆ ਹਾਸਲ ਕਰਨ ਲਈ ਗਏ ਹਨ, ਉੱਥੇ ਹੀ ਆਪਣੇ ਨਾਲ ਭਾਰਤੀ ਸੱਭਿਆਚਾਰ ਵੀ ਲੈ ਕੇ ਗਏ ਹਨ। ਅੱਜ ਇਹੀ ਵਿਦਿਆਰਥੀ ਸਿੱਖਿਆ ਹਾਸਲ ਕਰਕੇ ਆਸਟਰੇਲੀਆ ਦੀ ਅਰਥਵਿਵਸਥਾ ਵਿਚ ਵੀ ਮਹੱਤਵਪੂਰਨ ਹਿੱਸਾ ਪਾ ਰਹੇ ਹਨ। ਇਹ ਅਹਿਮ ਗੱਲਾਂ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਸੀ. ਜੀ. ਸੀ. ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨਾਲ ਹੋਈ ਇਕ ਮਿਲਣੀ ਦੌਰਾਨ ਆਖੀਆਂ।

ਟੋਨੀ ਐਬਟ ਅੱਜਕਲ ਆਪਣੇ ਨਿੱਜੀ ਦੌਰੇ ’ਤੇ ਭਾਰਤ ਆਏ ਹੋਏ ਹਨ ਤੇ ਪਿਛਲੇ ਦਿਨੀਂ ਉਹ ਹਰਮਿੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਏ ਸਨ। ਟੋਨ ਐਬਟ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਵਿਚ ਸਿੱਖਿਆ ਦੀਆਂ ਵੱਡੇ ਪੱਧਰ ਦੇ ਸੰਭਾਵਨਾਵਾਂ ਹਨ। ਭਾਰਤੀ ਵਿਦਿਆਰਥੀ ਆਪਣੀਆਂ ਗਰਮੀਆਂ ਜਾਂ ਸਰਦੀਆਂ ਦੀ ਛੁੱਟੀਆਂ ਦੇ ਦੌਰਾਨ ਆਸਟਰੇਲੀਆ ਵਿਚ ਸ਼ਾਰਟ ਟਰਮ ਜਾਂ ਵਿਸ਼ੇਸ਼ ਕੋਰਸਾਂ ਵਿਚ ਹਿੱਸਾ ਲੈ ਸਕਦੇ ਹਨ। ਇਸ ਦੇ ਇਲਾਵਾ ਡਿਊਲ ਡਿਗਰੀ ਰਾਹੀਂ ਸਮੈਸਟਰ ਐਕਸਚੇਂਜ ਪ੍ਰੋਗਰਾਮ ਰਾਹੀਂ ਵੀ ਵਿਦਿਆਰਥੀ ਆਪਣੀ ਡਿਗਰੀ ਦਾ ਕੁਝ ਹਿੱਸਾ ਭਾਰਤ ਵਿਚ ਅਤੇ ਬਾਕੀ ਸਿੱਖਿਆ ਆਸਟਰੇਲੀਆ ਵਿਚ ਵੀ ਕਰ ਸਕਦੇ ਹਨ, ਜਿਸ ਨਾਲ ਦੋਹਰੀ ਡਿਗਰੀ ਕਰਨ ਦੇ ਫ਼ਾਇਦੇ ਮਿਲਦੇ ਹਨ। ਉਨ੍ਹਾਂ ਦੋਵਾਂ ਦੇਸ਼ਾਂ ਦੇ ਅਧਿਆਪਕਾਂ ਵਲੋਂ ਸਾਂਝੇ ਤੌਰ ’ਤੇ ਖੋਜ ਅਤੇ ਸਲਾਹ-ਮਸ਼ਵਰੇ ਦੇ ਕੰਮਾਂ ਬਾਰੇ ਵੀ ਵਿਚਾਰ-ਚਰਚਾ ਕੀਤੀ। ਉਨ੍ਹਾਂ ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀਆਂ ਦੇ ਨੌਕਰੀ ਦੇ ਵੱਖ-ਵੱਖ ਤਰੀਕਿਆਂ ’ਤੇ ਵੀ ਵਿਸਥਾਰ ਸਾਹਿਤ ਚਰਚਾ ਕੀਤੀ।

ਟੋਨੀ ਐਬਟ ਨਾਲ ਆਪਣੀ ਮੁਲਾਕਾਤ ’ਤੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਟੋਨੀ ਦੇ ਕਾਰਜਕਾਲ ਦੌਰਾਨ ਇਮੀਗ੍ਰੇਸ਼ਨ ਕਾਨੂੰਨ ਸਬੰਧੀ ਅਹਿਮ ਫ਼ੈਸਲੇ ਲਏ ਗਏ ਸਨ ਤੇ ਮੌਜੂਦਾ ਸਮੇਂ ਵੀ ਆਸਟਰੇਲੀਆ ਵਿਚ ਉਨ੍ਹਾਂ ਦੀ ਪਾਰਟੀ ਦੀ ਹੀ ਸਰਕਾਰ ਹੋਣ ਕਰ ਕੇ ਇਹ ਵਿਚਾਰ ਹੋਰ ਵੀ ਮਹੱਤਵਪੂਰਨ ਹੋ ਜਾਂਦੇ ਹਨ। ਧਾਲੀਵਾਲ ਨੇ ਕਿਹਾ ਕਿ ਅੱਜ ਦੀ ਇਸ ਮੁਲਾਕਾਤ ਦੀ ਮਹੱਤਵਪੂਰਨ ਜਾਣਕਾਰੀ ਸੀ. ਜੀ. ਸੀ. ਲਈ ਬਹੁਤ ਮਹੱਤਵਪੂਰਨ ਹੈ ਅਤੇ ਸੀ. ਜੀ. ਸੀ. ਝੰਜੇਡ਼ੀ ਵਿਚ ਛੇਤੀ ਹੀ ਟੋਨੀ ਵਲੋਂ ਦੱਸੇ ਸੁਝਾਮ ਲਾਗੂ ਕਰ ਕੇ ਪਡ਼੍ਹਾਈ ਕਰਵਾਈ ਜਾਵੇਗੀ, ਤਾਂ ਕਿ ਵਿਦੇਸ਼ ਜਾ ਕੇ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਆਸਟਰੇਲੀਆ ਵਿਚ ਨੌਕਰੀ ਹਾਸਲ ਕਰ ਸਕਣ।


Related News