ਪਲਾਸਟਿਕ ਦੀਆਂ ਬੋਤਲਾਂ ਤੇ ਕੈਨ ਲੈ ਕੇ ਕੈਸ਼ ਦਿੰਦਾ ਹੈ ਇਹ ਏ. ਟੀ. ਐੱਮ.

03/25/2018 1:45:53 PM

ਲੰਡਨ (ਬਿਊਰੋ)— ਹੁਣ ਏ. ਟੀ. ਐੱਮ. ਮਸ਼ੀਨ ਦਾ ਨਵਾਂ ਰੂਪ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਇਹ ਮਸ਼ੀਨ ਨਕਦ ਦੇਣ ਦੇ ਨਾਲ-ਨਾਲ ਘਰ ਵਿਚ ਰੱਖੀਆਂ ਖਾਲੀ ਬੋਤਲਾਂ ਅਤੇ ਕੈਨ ਵੀ ਜਮਾਂ ਕਰੇਗੀ। ਬ੍ਰਿਟੇਨ ਵਿਚ ਚੱਲ ਰਹੇ ਕਿ ਪ੍ਰਯੋਗ ਦੇ ਤਹਿਤ 'ਰੀਵਰਸ ਵੈਡਿੰਗ ਮਸ਼ੀਨ (ਆਰ. ਵੀ. ਐੱਮ.) ਨਾਂ ਦੀ ਮਸ਼ੀਨ ਬੋਤਲਾਂ ਅਤੇ ਕੈਨ ਲੈ ਕੇ ਕੈਸ਼ ਦੇ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਇਹ ਕੈਸ਼ ਬੋਤਲ ਦੀ ਰੀਸਾਇਕਲਿੰਗ ਦੀ ਕੀਮਤ ਹੈ ਹੋਰ ਕੁਝ ਨਹੀਂ। ਇਸ ਦਾ ਮਕਸਦ ਪਲਾਸਟਿਕ ਦੇ ਖਤਰਨਾਕ ਪ੍ਰਭਾਵਾਂ ਤੋਂ ਵਾਤਵਰਣ ਨੂੰ ਬਚਾਉਣਾ ਅਤੇ ਘਰ ਤੇ ਸੜਕਾਂ ਨੂੰ ਕੂੜਾ ਮੁਕਤ ਕਰਨਾ ਹੈ।
ਬੋਤਲਾਂ 'ਤੇ ਲੱਗੇਗੀ ਮਾਮੂਲੀ ਕੀਮਤ


ਬ੍ਰਿਟਿਸ਼ ਸਰਕਾਰ ਜਲਦੀ ਹੀ ਇਹ ਸਕੀਮ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਕੀਮ ਨਾਲ ਪਲਾਸਟਿਕ ਦੀਆਂ ਬੋਤਲਾਂ ਨੂੰ ਜਮਾਂ ਕਰਨ ਲਈ ਪ੍ਰੋਤਸਾਹਨ ਮਿਲੇਗਾ ਅਤੇ ਇਸ ਦੇ 60 ਤੋਂ 85 ਫੀਸਦੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਬ੍ਰਿਟੇਨ ਦੇ ਵਾਤਾਵਰਣ ਸਕੱਤਰ ਮਾਇਕਲ ਗਵ ਮੁਤਾਬਕ ਉਨ੍ਹਾਂ ਦੀ ਟੀਮ ਪੀਣ ਵਾਲੇ ਪਦਾਰਥਾਂ ਦੇ ਕੈਨ ਅਤੇ ਬੋਤਲਾਂ 'ਤੇ ਮਾਮੂਲੀ ਕੀਮਤ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਇਹ ਰਾਸ਼ੀ ਗਾਹਕ ਵੱਲੋਂ ਬੋਤਲ ਜਾ ਕੈਨ ਨੂੰ ਆਰ. ਵੀ. ਐੱਮ. ਵਿਚ ਪਾਉਣ ਮਗਰੋਂ ਵਾਪਸ ਮਿਲ ਜਾਵੇਗੀ। ਜੇ ਨਾਰਵੇ, ਜਰਮਨੀ, ਅਮਰੀਕਾ, ਆਸਟ੍ਰੇਲੀਆ ਵਿਚ ਚੱਲ ਰਹੀ ਸਕੀਮ ਸਫਲ ਹੋ ਜਾਂਦੀ ਹੈ ਤਾਂ ਇਸ ਨਾਲ ਪੀਣ ਵਾਲੇ ਪਦਾਰਥਾਂ ਦੀਆਂ ਬੋਤਲਾਂ ਜਾ ਕੈਨ ਨਾਲ ਹੋਣ ਵਾਲੇ ਕੂੜੇ ਨੂੰ 70 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਮਾਈਕਲ ਗਵ ਅਗਲੇ ਹਫਤੇ ਆਪਣੀ ਇਸ ਅਭਿਲਾਸ਼ੀ ਸਕੀਮ ਦਾ ਖੁਲਾਸਾ ਕਰ ਸਕਦੇ ਹਨ। ਇਸ ਤਰ੍ਹਾਂ ਦਾ ਇਕ ਪ੍ਰੋਜੈਕਟ ਨਾਰਵੇ ਵਿਚ ਚੱਲ ਰਿਹਾ ਹੈ। ਬ੍ਰਿਟੇਨ ਦੇ ਉਪ ਵਾਤਾਵਰਣ ਮੰਤਰੀ ਥੈਰੇਸੀ ਕੌਫੇ ਨੇ ਇਸ ਪ੍ਰੋਜੈਕਟ ਨੂੰ ਸਮਝਣ ਲਈ ਬੀਤੇ ਮਹੀਨੇ ਨਾਰਵੇ ਦੀ ਯਾਤਰਾ ਕੀਤੀ ਸੀ। ਇਹ ਸਕੀਮ ਨਾਰਵੇ ਦੇ ਇਲਾਵਾ ਜਰਮਨੀ, ਆਸਟ੍ਰੇਲੀਆ, ਅਮਰੀਕਾ ਅਤੇ ਇਜ਼ਰਾਈਲ ਵਿਚ ਵੀ ਚੱਲ ਰਹੀ ਹੈ। 
ਕੱਚ ਦੀਆਂ ਬੋਤਲਾਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ
ਯੋਜਨਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਯੋਜਨਾ ਉਦੋਂ ਹੀ ਪੂਰੀ ਤਰ੍ਹਾਂ ਸਫਲ ਹੋਵੇਗੀ, ਜਦੋਂ ਇਸ ਵਿਚ ਪਲਾਸਟਿਕ ਬੋਤਲਾਂ ਅਤੇ ਐਲੂਮੀਨੀਅਮ ਕੈਨ ਦੇ ਇਲਾਵਾ ਕੱਚ ਦੀਆਂ ਬੋਤਲਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਲਈ ਸਾਰੇ ਪ੍ਰਮੁੱਖ ਪੀਣ ਵਾਲੇ ਪਦਾਰਥ ਨਿਰਮਾਤਾਵਾਂ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ।