ਜੰਗਲਾਂ ਦੀ ਅੱਗ ਨੇ ਆਸਟਰੇਲੀਆ ਦਾ ਬਦਲ ਕੇ ਰੱਖ ਦਿੱਤਾ ਨਕਸ਼ਾ (ਤਸਵੀਰਾਂ)

01/11/2020 11:56:40 PM

ਵਿਕਟੋਰੀਆ (ਏਜੰਸੀ)- ਅਮੇਜ਼ਨ ਦੇ ਜੰਗਲਾਂ ਤੋਂ ਬਾਅਦ ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨੇ ਪੂਰੀ ਦੁਨੀਆ ਵਿਚ ਹਾਹਾਕਾਰ ਮਚਾ ਦਿੱਤਾ ਹੈ। ਇਸ ਨੂੰ ਆਸਟਰੇਲੀਆ ਦੇ ਇਤਿਹਾਸ ਦੀ ਸਭ ਤੋਂ ਭਿਾਨਕ ਅੱਗ ਮੰਨਿਆ ਜਾ ਰਿਹਾ ਹੈ। ਇਸ ਤੋਂ ਹੁਣ ਤੱਕ 50 ਕਰੋੜ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 26 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਕਰੋੜਾਂ ਰੁਪਏ ਦੀ ਜਾਇਦਾਦ ਵੀ ਅੱਗ ਨਾਲ ਸਵਾਹਾ ਹੋ ਚੁੱਕੀ ਹੈ। ਆਸਟਰੇਲੀਆ ਦੇ ਜੰਗਲਾਂ ਦੀ ਅੱਗ ਨੇ ਤਾਂ ਕਈ ਜੀਵ-ਜੰਤੂਆਂ ਦਾ ਇਤਿਹਾਸ ਹੀ ਖਤਮ ਕਰ ਦਿੱਤਾ ਹੈ। ਇਸ ਅੱਗ ਨੇ ਕਿੰਨੇ ਪਸ਼ੂ-ਪੰਛੀਆਂ ਦਾ ਖਾਤਮਾ ਕਰ ਦਿੱਤਾ ਹੈ ਇਸ ਦਾ ਸਹੀ ਤਰ੍ਹਾਂ ਨਾਲ ਅੰਦਾਜ਼ਾ ਲਗਾਉਣਾ ਅਜੇ ਮੁਸ਼ਕਲ ਹੈ। ਇਸੇ ਦੇ ਨਾਲ ਇਨ੍ਹਾਂ ਜੰਗਲਾਂ ਦੇ ਨੇੜੇ ਕਰੋੜਾਂ ਰੁਪਏ ਦੇ ਮਕਾਨਾਂ ਵਿਚ ਰਹਿ ਰਹੇ ਲੋਕਾਂ ਦੇ ਆਲੀਸ਼ਾਨ ਮਕਾਨ ਵੀ ਦੇਖਦੇ-ਦੇਖਦੇ ਹੀ ਸੜ ਗਏ। ਦੋ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। 800 ਮਿਲੀਅਨ ਜਾਨਵਰ ਹੁਣ ਤੱਕ ਅੱਗ ਦੀ ਭੇਟ ਚੜ੍ਹ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਦੀ ਲਪੇਟ ਵਿਚ ਆਏ ਹਨ ਜਿਸ ਤੋਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਮਰਨ ਵਾਲੇ ਜਾਨਵਰਾਂ ਵਿਚ ਕਈ ਲੁਪਤ ਹੋਣ ਕੰਢੇ 'ਤੇ ਸਨ ਜੋ ਹੁਣ ਇਸ ਅੱਗ ਦੀ ਲਪੇਟ ਵਿਚ ਆਉਣ ਤੋਂ ਬਾਅਦ ਅਚਾਨਕ ਖਤਮ ਹੋ ਗਏ ਹਨ।

PunjabKesari

ਕਿਹਾ ਜਾ ਰਿਹਾ ਸੀ ਕਿ ਆਸਟਰੇਲੀਆ ਦੇ ਜੰਗਲਾਂ ਵਿਚ ਭਿਆਨਕ ਅੱਗ ਤੋਂ ਸਿਰਫ ਬਾਰਿਸ਼ ਰਾਹਤ ਦਿਵਾ ਸਕਦੀ ਹੈ। ਪਰ ਦੇਸ਼ ਦੇ ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਮਹੀਨੇ ਵਿਚ ਮੀਂਹ ਅਤੇ ਠੰਡੇ ਮੌਸਮ ਦੀ ਸੰਭਾਵਨਾ ਨਹੀਂ ਹੈ। ਅਜਿਹੇ ਵਿਚ ਅੱਜ ਤੋਂ ਫਿਲਹਾਲ ਰਾਹਤ ਦੇ ਆਸਾਰ ਨਹੀਂ ਹਨ। 2019 ਵਿਚ ਆਸਟਰੇਲੀਆ ਦੇ ਸਭ ਤੋਂਗਰਮ ਸਾਲ ਦੇ ਰਿਕਾਰਡ ਤੋਂ ਬਾਅਦ, ਬਿਊਰੋ ਆਫ ਮੈਟਰਰੋਲਾਜੀ ਨੇ ਕਿਹਾ ਸੀ ਕਿ ਅਗਲੇ ਕੁਝ ਮਹੀਨਿਆਂ ਵਿਚ ਤਾਪਮਾਨ ਔਸਤ ਤੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਬਿਊਰੋ ਨੇ ਕਿਹਾ ਕਿ ਦੇਸ਼ ਦੇ ਉੱਤਰੀ ਹਿੱਸੇ ਵਿਚ ਹਲਕੇ ਮੀਂਹ ਪੈ ਰਿਹਾ ਹੈ ਪਰ ਇਹ ਦੱਖਣੀ-ਪੂਰਬੀ ਵਿਚ ਭੜਕੀ ਅੱਗ ਨੂੰ ਬੁਝਾਉਣ ਲਈ ਭਰਪੂਰ ਨਹੀਂ ਹੈ। ਆਸਟਰੇਲੀਆ ਪਿਛਲੇ ਕਈ ਮਹੀਨਿਆਂ ਤੋਂ ਇਸ ਭਿਆਨਕ ਅੱਗ ਨਾਲ ਜੂਝ ਰਿਹਾ ਹੈ ਅਤੇ ਤਿੰਨ ਸਾਲ ਦੇ ਸੋਕੇ ਨੇ ਹੋਰ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ। ਮਾਹਰ ਇਸ ਜਲਵਾਯੂ ਪਰਿਵਰਤਨ ਦਾ ਇਕ ਕਾਰਨ ਦੱਸ ਰਹੇ ਹਨ।

PunjabKesari

ਅੱਗ ਕਿੰਨੀ ਭਿਆਨਕ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਤੰਬਰ ਤੋਂ ਹੁਣ ਤੱਕ ਦੱਖਣੀ ਕੋਰੀਆ ਵਿਚ ਕਈ ਲੱਖ ਕਿਲੋਮੀਟਰ ਦਾ ਖੇਤਰ ਸੜ ਚੁੱਕਾ ਹੈ। ਇਸ ਵਿਚ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਅਰਬ ਤੋਂ ਜ਼ਿਆਦਾ ਜਾਨਵਰ ਸੜ ਚੁੱਕੇ ਹਨ। ਮੌਸਮ ਵਿਭਾਗ ਨੇ ਕਿਹਾ ਕਿ ਅਫਰੀਕਾ ਦੇ ਹਿੰਦ ਮਹਾਸਾਗਰ ਵਿਚ ਗਰਮ ਪਾਣੀ ਅਤੇ ਜਲਵਾਯੂ ਪਰਿਵਰਤਨ ਦੀ ਵਜ੍ਹਾ ਨਾਲ 2019 ਆਸਟਰੇਲੀਆ ਦਾ ਸਭ ਤੋਂ ਗਰਮ ਅਤੇ ਸਭ ਤੋਂ ਸੁੱਕਾ ਸਾਲ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਦੇ ਭਾਰੀ ਆਬਦੀ ਵਾਲੇ ਦੱਖਣੀ-ਪੂਰਬੀ ਹਿੱਸੇ ਵਿਚ ਨਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਲੋਕਾਂ ਤੋਂ ਛੇਤੀ ਤੋਂ ਛੇਤੀ ਇਲਾਕਾ ਖਾਲੀ ਕਰਨ ਲਈ ਕਿਹਾ ਹੈ। ਗਰਮ ਮੌਸਮ ਦੀ ਵਾਪਸੀ ਤੋਂ ਬਾਅਦ ਅੱਗ ਤੋਂ ਖਤਰਾ ਵਧ ਗਿਆ ਹੈ।

PunjabKesari

ਪਿਛਲੇ ਹਫਤੇ ਵਿਕਟੋਰੀਆ ਸੂਬੇ ਵਿਚ ਜਾਰੀ ਕੀਤੇ ਗਏ ਇਕ ਅਲਰਟ ਨੂੰ ਦੋ ਦਿਨ ਲਈ ਵਧਾ ਦਿੱਤਾ ਗਿਆ ਹੈ। ਇਹ ਯਾਦ ਨਹੀਂ ਹੈ ਕਿ ਵਿਕਟੋਰੀਆ, ਕਵੀਨਸਲੈਂਡ, ਪੱਛਮੀ ਆਸਟਰੇਲੀਆ, ਦੱਖਣੀ ਆਸਟਰੇਲੀਆ ਅਤੇ ਤਸਮਾਨੀਆ ਵਿਚ ਕਿੰਨੇ ਜਾਨਵਰਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਡਬਲਿਊ.ਡਬਲਿਊ.ਐਫ ਆਸਟਰੇਲੀਆ ਹੁਣ ਅੰਦਾਜ਼ਾ ਲਗਾ ਸਕਦਾ ਹੈ ਕਿ ਰਾਸ਼ਟਰੀ ਪੱਧਰ 'ਤੇ ਇਕ ਅਰਬ ਤੋਂ ਜ਼ਿਆਦਾ ਜਾਨਵਰਾਂ ਨੂੰ ਮਾਰ ਦਿੱਤਾ ਗਿਆ ਹੈ। ਪ੍ਰੋਫੈਸਰ ਡਿਕਮੈਨ ਨੇ ਕਿਹਾ ਕਿ ਆਸਟਰੇਲੀਆ ਵਿਚ ਲੱਗੀ ਅੱਗ ਨਾਲ ਜਾਨਵਰਾਂ ਦੇ ਲੁਪਤ ਹੋਣ ਦੀ ਦਰ ਵੱਧ ਗਈ ਹੈ। ਜੋ ਦੁਰਲਭ ਪੰਛੀ ਨਾਰਮਲ ਤਰੀਕੇ ਨਾਲ ਮਰਦੇ ਉਹ ਬੇ-ਮੌਸਮੀ ਅੱਗ ਨਾਲ ਮਾਰੇ ਜਾ ਚੁੱਕੇ ਹਨ।


Sunny Mehra

Content Editor

Related News