ਵਿਦੇਸ਼ੀ ਲੜਾਕੇ ਇਰਾਕ ਤੋਂ ਚਲੇ ਜਾਣ : ਅਮਰੀਕਾ

10/23/2017 9:47:24 PM

ਵਾਸ਼ਿੰਗਟਨ— ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਭਾਰਤ ਆਉਣ ਤੋਂ ਪਹਿਲਾਂ ਸਾਊਦੀ ਅਰਬ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਇਕ ਬਿਆਨ ਦਿੱਤਾ ਹੈ ਜਿਸ ਨਾਲ ਖਾੜੀ ਦੇਸ਼ਾਂ 'ਤੇ ਈਰਾਨ ਦੇ ਪ੍ਰਭਾਵ ਨੂੰ ਘੱਟ ਕਰਨ ਦੀ ਅਮਰੀਕਾ ਦੀ ਇਕ ਹੋਰ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਕਿ ਈਰਾਨ ਦੇ ਸਮਰਥਨ ਵਾਲੇ ਜੋ ਲੜਾਕੇ ਇਰਾਕ 'ਚ ਕਥਿਤ ਤੌਰ 'ਤੇ ਇਸਲਾਮਿਕ ਸਟੇਟ ਨਾਲ ਲੜ੍ਹ ਰਹੇ ਹਨ। ਉਨ੍ਹਾਂ ਨੂੰ ਹੁਣ ਵਾਪਸ ਪਰਤ ਜਾਣਾ ਚਾਹੀਦਾ ਹੈ ਕਿਉਂਕਿ ਲੜਾਈ ਹੁਣ ਲਗਭਗ ਖਤਮ ਹੋ ਰਹੀ ਹੈ।
ਸਾਊਦੀ ਅਰਬ 'ਚ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ, ''ਈਰਾਨ ਦੇ ਲੜਾਕਿਆਂ ਨੂੰ ਇਰਾਕ ਤੋਂ ਚਲੇ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਹੋਰ ਵਿਦੇਸ਼ੀ ਲੜਾਕੇ ਇਰਾਕ ਦੀ ਜ਼ਮੀਨ 'ਤੇ ਮੌਜੂਦ ਹਨ, ਉਨ੍ਹਾਂ ਨੂੰ ਵੀ ਵਾਪਸ ਚਲੇ ਜਾਣਾ ਚਾਹੀਦਾ ਹੈ ਤਾਂ ਜੋ ਇਰਾਕ ਦੇ ਲੋਕ ਉਨ੍ਹਾਂ ਇਲਾਕਿਆਂ 'ਤੇ ਮੁੜ ਕੰਟਰੋਲ ਕਰ ਸਕਣ, ਜਿਨ੍ਹਾਂ ਨੂੰ ਆਈ.ਐੱਸ.ਆਈ.ਐੱਸ. ਤੇ ਦਾਇਸ਼ ਤੋਂ ਛੁਡਾ ਲਿਆ ਗਿਆ ਹੈ। ਵਿਦੇਸ਼ੀ ਲੜਾਕਿਆਂ ਦੀ ਵਾਪਸੀ ਹੋਵੇਗੀ, ਉਦੋਂ ਹੀ ਇਰਾਕ ਦੇ ਲੋਕਾਂ ਦੀ ਜ਼ਿੰਦਗੀ ਮੁੜ ਪਟੜੀ 'ਤੇ ਆਵੇਗੀ।
ਸਾਊਦੀ ਅਰਬ 'ਚ ਇਹ ਬਿਆਨ ਦੇਣ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਕਤਰ ਦੀ ਰਾਜਧਾਨੀ ਦੋਹਾ ਪਹੁੰਚੇ। ਦੋਹਾ 'ਚ ਰੈਕਸ ਟਿਲਰਸਨ ਨੇ ਕਿਹਾ ਕਿ ਇਰਾਕ ਦੇ ਅੰਦਰ ਇਸਲਾਮਿਕ ਸਟੇਟ ਦਾ ਮੁਕਾਬਲਾ ਕਰਨ ਲਈ ਕੁਰਦ ਲੜਾਕਿਆਂ ਨੂੰ ਇਕੱਠੇ ਰਹਿਣ ਦੀ ਜ਼ਰੂਰਤ ਹੈ। ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਦੇ ਪ੍ਰਤੀ ਸਮਰਥਨ ਜਤਾਉਂਦੇ ਹੋਏ ਰੈਕਸ ਟਿਲਰਸਨ ਨੇ ਕਿਹਾ, ''ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਦਾ ਆਪਣੇ ਦੇਸ਼ 'ਤੇ ਫੌਜ ਅਭਿਆਨਾਂ 'ਤੇ ਪੂਰਾ ਕੰਟਰੋਲ ਹੈ।
ਅਮਰੀਕੀ ਵਿਦੇਸ਼ ਮੰਤਰੀ ਦੇ ਇਨ੍ਹਾਂ ਬਿਆਨਾਂ 'ਤੇ ਈਰਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਈਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜ਼ਰੀਫ ਨੇ ਕਿਹਾ ਹੈ ਕਿ ਈਰਾਨ ਤੇ ਇਰਾਤੀ ਸ਼ਿਆਓ ਨੇ ਆਪਣੀ ਕੁਰਬਾਨੀ ਨਹੀਂ ਦਿੱਤੀ ਹੁੰਦੀ ਤਾਂ ਇਸਲਾਮਿਕ ਸਟੇਟ ਬਗਦਾਦ 'ਤੇ ਰਾਜ ਕਰ ਰਿਹਾ ਹੁੰਦਾ। ਟਿਲਰਸਨ ਨੇ ਪੱਛਮੀ ਏਸ਼ੀਆ ਦੀ ਆਪਣੀ ਯਾਤਰਾ ਦੌਰਾਨ ਈਰਾਨ ਦੇ ਪ੍ਰਭਾਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਤੋਂ ਇਲਾਵਾ ਸਾਊਦੀ ਅਰਬ ਤੇ ਕਤਰ ਦੇ ਸੰਬੰਧਾਂ ਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ।