ਬ੍ਰਿਟਿਸ਼ ਨਾਗਰਿਕਾਂ ਨਾਲ ਜ਼ਬਰਦਸਤੀ ਵਿਆਹ ਦੇ ਮਾਮਲੇ ''ਚ ਭਾਰਤ ਤੀਜੇ ਨੰਬਰ ''ਤੇ

05/28/2019 9:23:52 PM

ਲੰਡਨ (ਭਾਸ਼ਾ)- ਬ੍ਰਿਟਿਸ਼ ਨਾਗਰਿਕਾਂ ਨਾਲ ਜ਼ਬਰਦਸਤੀ ਵਿਆਹ ਨਾਲ ਜੁੜੇ ਮਾਮਲਿਆਂ ਵਿਚ ਭਾਰਤ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ। ਬ੍ਰਿਟੇਨ ਦੀ ਸਰਕਾਰ ਦੇ ਨਵੇਂ ਅੰਕੜਿਆਂ ਨਾਲ ਇਸ ਦਾ ਖੁਲਾਸਾ ਹੋਇਆ ਹੈ। ਇਸ ਤਰ੍ਹਾਂ ਦੇ ਸਭ ਤੋਂ ਜ਼ਿਆਦਾ ਮਾਮਲੇ ਪਾਕਿਸਤਾਨ ਤੋਂ ਆਉਂਦੇ ਹਨ। ਬ੍ਰਿਟੇਨ ਦੇ ਗ੍ਰਹਿ ਦਫਤਰ ਅਤੇ ਵਿਦੇਸ਼ ਦਫਤਰ ਦੀ ਸਾਂਝੀ ਜਬਰਦਸਤੀ ਵਿਆਹ ਯੂਨਿਟ (ਐਫ.ਐਮ.ਈ.) 2018 ਵਿਚ ਅਜਿਹੇ 110 ਮਾਮਲੇ ਦਰਜ ਕੀਤੇ ਗਏ, ਜਿੱਥੇ ਭਾਰਤ ਵਿਚ ਬ੍ਰਿਟਿਸ਼ ਨਾਗਰਿਕਾਂ ਨੂੰ ਜਬਰਦਸਤੀ ਵਿਆਹ ਕਰਨਾ ਪਿਆ।

ਜਬਰਦਸਤੀ ਵਿਆਹ ਦੇ ਸਭ ਤੋਂ ਜ਼ਿਆਦਾ 769 ਮਾਮਲੇ ਪਾਕਿਸਤਾਨ ਨਾਲ ਜੁੜੇ ਸਨ। ਇਸ ਤੋਂ ਬਾਅਦ ਬੰਗਲਾਦੇਸ਼ ਨਾਲ ਜੁੜੇ 157 ਮਾਮਲੇ ਸਾਹਮਣੇ ਆਏ। ਪਿਛਲੇ ਸਾਲ 46 ਮਾਮਲਿਆਂ ਦੇ ਨਾਲ ਸੋਮਾਲੀਆ ਚੌਥੇ ਨੰਬਰ 'ਤੇ ਰਿਹਾ। ਐਫ.ਐਮ.ਯੂ. ਨੇ ਪਿਛਲੇ ਹਫਤੇ ਜਾਰੀ ਆਪਣੇ 2018 ਦੇ ਵਿਸ਼ਲੇਸ਼ਣ ਵਿਚ ਕਿਹਾ ਜਬਰਦਸਤੀ ਵਿਆਹ ਕਿਸੇ ਇਕ ਦੇਸ਼ ਜਾਂ ਸੰਸਕ੍ਰਿਤੀ ਨਾਲ ਜੁੜੀ ਸਮੱਸਿਆ ਨਹੀਂ ਹਨ। ਸਾਲ 2011 ਤੋਂ ਹੀ ਐਫ.ਐਮ. ਯੂ. ਏਸ਼ੀਆ, ਮੱਧ ਪੂਰਬ, ਯੂਰਪ ਅਤੇ ਉੱਤਰੀ ਅਮਰੀਕਾ ਦੇ 110 ਤੋਂ ਜ਼ਿਆਦਾ ਦੇਸ਼ਾਂ ਨਾਲ ਜੁੜੇ ਅਜਿਹੇ ਮਾਮਲਿਆਂ ਨੂੰ ਦੇਖ ਰਿਹਾ ਹੈ। 2017 ਵਿਚ ਭਾਰਤ ਨਾਲ ਜੁੜੇ ਇਸ ਤਰ੍ਹਾਂ ਦੇ 82 ਮਾਮਲੇ ਸਾਹਮਣੇ ਆਏ ਸਨ। ਇਸੇ ਤਰ੍ਹਾਂ 2016 ਵਿਚ 79 ਮਾਮਲੇ ਦਰਜ ਕੀਤੇ ਗਏ ਸਨ।

Sunny Mehra

This news is Content Editor Sunny Mehra