ਇਸ ਕਾਰਨ 2 ਮਹੀਨੇ ਦੀ ਛੁੱਟੀ ''ਤੇ ਜਾ ਰਹੇ ਹਨ ਮਾਰਕ ਜ਼ਕਰਬਰਗ

08/20/2017 2:12:53 AM

ਵਾਸ਼ਿੰਗਟਨ — ਫੇਸਬੁੱਕ ਦੇ ਚੇਅਰਮੈਨ ਅਤੇ ਦੁਨੀਆ ਦੇ ਸਭ ਤੋਂ ਅਮੀਰਾਂ 'ਚੋਂ ਇਕ ਮਾਰਕ ਜ਼ਕਰਬਰਗ ਜਲਦ ਹੀ ਪਿਤਾ ਬਣਨ ਵਾਲੇ ਹਨ। ਜ਼ਕਰਬਰਗ ਨੇ ਇਸ ਦੀ ਜਾਣਕਾਰੀ ਇਕ ਫੇਸਬੁੱਕ ਪੋਸਟ ਦੇ ਜ਼ਰੀਏ ਦਿੱਤੀ। ਫੇਸਬੁੱਕ ਪੋਸਟ 'ਚ ਉਨਾਂ ਨੇ ਬਕਾਇਦਾ ਪੈਟਰਨਿਟੀ ਲੀਵ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ 2015 'ਚ ਉਨ੍ਹਾਂ ਦੀ ਬੇਟੀ ਮੈਕਸ ਦਾ ਜਨਮ ਹੋਇਆ ਸੀ, ਉਦੋਂ ਵੀ ਉਨ੍ਹਾਂ ਨੇ 2 ਮਹੀਨੇ ਦੀ ਪੈਟਰਨਿਟੀ ਲੀਵ ਲਈ ਸੀ। 
ਆਪਣੇ ਫੇਸਬੁੱਕ ਪੋਸਟ 'ਚ ਉਨ੍ਹਾਂ ਨੇ ਲਿਖਿਆ, ''ਸਾਡੀ ਦੂਜੀ ਬੇਟੀ ਜਲਦ ਹੀ ਇਸ ਦੁਨੀਆ 'ਚ ਆਉਣ ਵਾਲੀ ਹੈ। ਮੈਂ ਉਸ ਦੇ ਜ਼ਿੰਦਗੀ ਦੇ ਸ਼ੁਰੂਆਤੀ ਦਿਨ ਉਸ ਦੇ ਨਾਲ ਬਿਤਾਉਣਾ ਚਾਹੁੰਦਾ ਹਾਂ। ਮੈਂ ਮਹੀਨਿਆਂ ਤੱਕ ਉਸ ਦੇ ਨਾਲ ਰਹਾਂ ਇਹ ਉਸ ਦੇ ਲਈ ਚੰਗਾ ਹੋਵੇਗਾ। ਇਸ ਲਈ ਮੈਂ 2 ਮਹੀਨੇ ਦੀ ਛੁੱਟੀ ਲੈਣਾ ਤੈਅ ਕੀਤਾ ਹੈ।'' ਉਨ੍ਹਾਂ ਨੇ ਆਪਣੇ ਫੇਸਬੁੱਕ ਪੋਸਟ 'ਚ ਕਿਹਾ ਕਿ ਔਰਤਾਂ ਕਾਰਨ ਹੀ ਅਸੀਂ ਬਹਿਤਰ ਇਨਸਾਨ ਬਣ ਪਾਉਂਦੇ ਹਾਂ। ਅਸੀਂ ਇਸ ਨਵੇਂ ਬੱਚੇ ਦੇ ਜਨਮ ਲੈਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੇ ਲਿਖਿਆ ਇਕ ਸਟੱਡੀ ਇਹ ਕਹਿੰਦੀ ਹੈ ਕਿ ਮਾਂ-ਬਾਪ ਆਪਣੇ ਬੱਚੇ ਨਾਲ ਜਿਨਾਂ ਸਮਾਂ ਬਿਤਾਉਣ ਉਨ੍ਹਾਂ ਹੀ ਪਰਿਵਾਰ ਲਈ ਚੰਗਾ ਹੁੰਦਾ ਹੈ। 
ਸਾਲ 2015 'ਚ ਜ਼ਕਰਬਰਗ ਦੀ ਪਤਨੀ ਪ੍ਰਿਸਿਲਾ ਚਾਨ ਮਾਂ ਬਣ ਗਈ ਸੀ। ਇਕ ਪ੍ਰੈਸ ਕਾਨਫਰੰਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਪ੍ਰਿਸਿਲਾ ਵੀ ਬਤੌਰ ਮਾਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੀ ਹੈ। ਫੇਸਬੁੱਕ ਦੇ ਫਾਊਂਡਰ ਮਾਰਕ ਜ਼ਕਰਬਰਗ ਆਪਣੇ ਪਰਿਵਾਰ ਨਾਲ ਬਹੁਤ ਲਗਾਅ ਰੱਖਦੇ ਹਨ। ਇਸ ਦੀ ਉਦਾਹਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਸਥਿਤ ਫੇਸਬੁੱਕ ਦਫਤਰ ਦੇ ਦੌਰੇ 'ਤੇ ਦੇਖਣ ਨੂੰ ਮਿਲੀ ਸੀ। ਜ਼ਕਰਬਰਗ ਨੇ ਵੀ ਕਿਹਾ ਸੀ ਕਿ ਉਹ ਵੀ ਆਪਣੀ ਮਾਂ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਮਾਂ-ਬੇਟੇ ਦਾ ਆਪਸ 'ਚ ਕਾਫੀ ਲਗਾਅ ਹੈ।