ਗਾਜ਼ਾਪੱਟੀ ’ਚ ਲੋਕਾਂ ਨੂੰ ਪਏ ਖਾਣ-ਪੀਣ ਦੇ ਪਏ ਲਾਲੇ, ਸੰਚਾਰ ਸੇਵਾਵਾਂ ਠੱਪ

12/17/2023 12:58:16 PM

 

ਰਾਫਾ (ਗਾਜ਼ਾਪੱਟੀ) - ਲੰਬੇ ਸਮੇਂ ਤਕ ਸੰਚਾਰ ਸੇਵਾਵਾਂ ਠੱਪ ਰਹਿਣ ਕਾਰਨ ਟੈਲੀਫੋਨ ਅਤੇ ਇੰਟਰਨੈੱਟ ਕੁਨੈਕਸ਼ਨ ਟੁੱਟ ਜਾਣ ਕਾਰਨ ਗਾਜ਼ਾਪੱਟੀ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਕਾਫੀ ਵਧ ਗਈਆਂ ਹਨ ਅਤੇ ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਦਾ ਕਹਿਣਾ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਲੋਕਾਂ ਲਈ ਖਾਣ-ਪੀਣ ਦੀਆਂ ਵਸਤੂਆਂ ਦੀ ਸਮੱਸਿਆ ਬਹੁਤ ਵਧ ਗਈ ਹੈ। ਨੈੱਟਬਲਾਕਸ ਅਨੁਸਾਰ ਵੀਰਵਾਰ ਨੂੰ ਇੰਟਰਨੈੱਟ ਅਤੇ ਟੈਲੀਫੋਨ ਲਾਈਨਾਂ ਬੰਦ ਹੋ ਗਈਆਂ ਅਤੇ ਸ਼ਨੀਵਾਰ ਨੂੰ ਵੀ ਇਹ ਸੇਵਾਵਾਂ ਚਾਲੂ ਨਹੀਂ ਹੋ ਸਕੀਆਂ। ਨਤੀਜੇ ਵਜੋਂ ਸਹਾਇਤਾ ਪਹੁੰਚਾਉਣ ਅਤੇ ਬਚਾਅ ਕਾਰਜਾਂ ਵਿੱਚ ਵਿਘਨ ਪੈ ਰਿਹਾ ਹੈ। ਗਾਜ਼ਾ ’ਚ ਸੱਤਾਧਾਰੀ ਕੱਟੜਪੰਥੀ ਸੰਗਠਨ ਹਮਾਸ ਵਿਰੁੱਧ ਇਜ਼ਰਾਈਲ ਦੀ ਜੰਗ 11ਵੇਂ ਹਫ਼ਤੇ ਵੀ ਜਾਰੀ ਹੈ।

ਇਹ ਵੀ ਪੜ੍ਹੋ :   PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ

ਨੈੱਟਬਲਾਕਸ ਡਾਟ ਓ. ਆਰ. ਜੀ. ਦੇ ਨਿਰਦੇਸ਼ਕ ਅਲਪ ਟੋਕਰ ਨੇ ਕਿਹਾ ਕਿ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਸ ਲੜਾਈ ਵਿੱਚ ਇੰਟਰਨੈੱਟ ਸੇਵਾਵਾਂ ਅਜੇ ਵੀ ਉਪਲਬਧ ਨਹੀਂ ਹਨ ਅਤੇ ਸਾਡੇ ਰਿਕਾਰਡ ਦੇ ਆਧਾਰ ’ਤੇ ਇਹ ਅਜਿਹੀ ਸਭ ਤੋਂ ਲੰਬੀ ਘਟਨਾ ਹੈ।

ਇਹ ਵੀ ਪੜ੍ਹੋ :   ਕੈਨੇਡਾ ਨੇ ਦਿੱਤਾ ਇਕ ਹੋਰ ਝਟਕਾ, ਹੁਣ ਫੁਲ ਟਾਈਮ ਕੰਮ ਨਹੀਂ ਕਰ ਸਕਣਗੇ ਵਿਦਿਆਰਥੀ!

ਸੰਯੁਕਤ ਰਾਸ਼ਟਰ ਦੇ ਮਨੁੱਖਤਾਵਾਦੀ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਦੱਖਣ ਵਿੱਚ ਦੂਰਸੰਚਾਰ ਲਾਈਨਾਂ ਨੂੰ ਨੁਕਸਾਨ ਹੋਣ ਕਾਰਨ ਗਾਜ਼ਾ ਨਾਲ ਸੰਚਾਰ ’ਚ ਬੁਰੀ ਤਰ੍ਹਾਂ ਵਿਘਨ ਪਿਆ ਹੈ। 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ’ਤੇ ਅਚਾਨਕ ਹਮਲਾ ਕੀਤਾ, ਜਿਸ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਉੱਤਰੀ ਗਾਜ਼ਾ ’ਚ ਭਾਰੀ ਤਬਾਹੀ ਮਚਾਈ। ਉਥੋਂ ਦੇ 23 ਲੱਖ ਲੋਕਾਂ ਵਿੱਚੋਂ 85 ਫੀਸਦੀ ਤੋਂ ਵੱਧ ਬੇਘਰ ਹੋ ਗਏ ਹਨ। ਵਿਸਥਾਪਿਤ ਲੋਕਾਂ ਨੇ ਦੱਖਣ ਵਿੱਚ ਪਨਾਹਗਾਹਾਂ ਵਿੱਚ ਸ਼ਰਨ ਲਈ ਹੈ, ਜਿਸ ਕਾਰਨ ਮਨੁੱਖੀ ਸੰਕਟ ਹੋਰ ਵਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ :    ਅਮਰੀਕਾ 'ਚ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰਨ ਦੇ ਦੋਸ਼ 'ਚ 10 ਸਾਲਾ ਬੱਚੇ ਨੂੰ ਜੇਲ੍ਹ ਦੀ ਸਜ਼ਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 

 

Harinder Kaur

This news is Content Editor Harinder Kaur