ਥਾਈਲੈਂਡ ਨੇ ਟੂਰਿਸਟਸ ਲਈ ਕੀਤੀ ''ਫਲਾਈ ਮੀ ਟੂ ਥਾਈਲੈਂਡ'' ਦੀ ਸ਼ੁਰੂਆਤ

10/21/2019 5:20:53 PM

ਬੈਂਕਾਕ— ਥਾਈਲੈਂਡ 'ਚ ਸੈਲਾਨੀਆਂ ਨੂੰ ਲੁਭਾਉਣ ਲਈ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਟੂਰਿਜ਼ਮ ਅਥਾਰਟੀ ਆਫ ਥਾਈਲੈਂਡ ਤੇ ਬੈਂਕਾਕ ਏਅਰਵੇਜ਼ ਨੇ ਮਿਲ ਕੇ 'ਫਲਾਈ ਮੀ ਟੂ ਥਾਈਲੈਂਡ' ਨਾਂ ਨਾਲ ਇਸ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਥਾਈਲੈਂਡ 'ਚ ਆਉਣ ਵਾਲੇ ਸੈਲਾਨੀਆਂ ਨੂੰ ਕਈ ਤਰ੍ਹਾਂ ਨਾਲ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਕੰਬੋਡੀਆ, ਲਾਓ ਪੀਡੀਆਰ, ਮਿਆਂਮਾਰ ਤੇ ਵਿਅਤਨਾਮ ਦੇ ਨਾਲ-ਨਾਲ ਮਲੇਸ਼ੀਆ, ਸਿੰਗਾਪੁਰ ਤੇ ਭਾਰਤ ਦੇ ਯਾਤਰੀਆਂ ਦੇ ਲਈ ਵਿਸ਼ੇਸ਼ ਕਰਕੇ ਗਿਫਟ ਕਾਰਡ, ਛੋਟ ਤੇ ਕਈ ਸੁਵਿਧਾਵਾਂ ਇਸ ਦੇ ਤਹਿਤ ਦਿੱਤੀਆਂ ਜਾਣਗੀਆਂ।

ਆਸੀਆਨ ਦੱਖਣੀ ਏਸ਼ੀਆ ਤੇ ਦੱਖਣੀ ਪ੍ਰਸ਼ਾਂਤ ਖੇਤਰ ਦੇ ਟੀ.ਏ.ਟੀ. ਦੇ ਕਾਰਜਕਾਰੀ ਕਲਿਸਾਦਾ ਰਤਨਪਰੂਕ ਨੇ ਕਿਹਾ ਕਿ ਥਾਈਲੈਂਡ ਇਸ ਸਾਲ ਦੇ ਅਕਤੂਬਰ 'ਚ ਹਾਈ ਸਟੇਟਸ 'ਚ ਪ੍ਰਵੇਸ਼ ਕਰ ਰਿਹਾ ਹੈ। ਇਸ ਲਈ ਸਾਡੇ ਗੁਆਂਢੀ ਦੇਸ਼ਾਂ ਦੇ ਸੈਲਾਨੀਆਂ ਦੇ ਲਈ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਕਰਨ ਦਾ ਇਸ ਸਹੀ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ਭਰ ਦੇ ਸੈਲਾਨੀ ਉਤਪਾਦਾਂ ਤੇ ਸੇਵਾਵਾਂ ਦੇ ਆਪ੍ਰੇਟਰਾਂ ਦੀ ਵਿਸ਼ੇਸ਼ ਪੇਸ਼ਕਸ਼ ਵੀ ਕੀਤੀ ਗਈ ਹੈ। ਇਸ ਨਾਲ ਯਾਤਰਾ ਦੇ ਅਨੁਭਵਾਂ ਬਾਰੇ ਜਾਗਰੂਕਤਾ ਵਧਾਉਣ 'ਚ ਵੀ ਮਦਦ ਮਿਲੇਗੀ।

ਥਾਈਲੈਂਡ ਭਾਰਤੀਆਂ ਲਈ ਪਸੰਦੀਦਾ ਟੂਰਿਸਟ ਪਲੇਸ ਰਿਹਾ ਹੈ। ਅਜਿਹੇ 'ਚ ਇਹ ਹੋਰ ਵੀ ਪਸੰਦੀਦਾ ਹੁੰਦਾ ਜਾ ਰਿਹਾ ਹੈ। ਇਥੇ ਆਕਰਸ਼ਨ ਦਾ ਕੇਂਦਰ ਤੱਟ ਦੀ ਰੰਗਾ-ਰੰਗ ਜ਼ਿੰਦਗੀ, ਸ਼ਾਨਦਾਰ ਭੋਜਨ ਆਦੀ ਹੈ। ਥਾਈਲੈਂਡ ਨੂੰ ਲੈਂਡ ਆਫ ਸਮਾਇਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇਥੇ ਲੋਕਾਂ ਦਾ ਰਹਿਣ-ਸਹਿਣ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।

Baljit Singh

This news is Content Editor Baljit Singh