ਫਲੂ, ਨਿਮੋਨੀਆ ਨਾਲ ਵਧ ਸਕਦਾ ਹੈ ਹਾਰਟ ਅਟੈਕ ਤੇ ਸਟ੍ਰੋਕ ਦਾ ਖਤਰਾ

03/22/2018 9:51:28 PM

ਲੰਡਨ— ਨਿਮੋਨੀਆ ਜਾਂ ਫਲੂ ਤੋਂ ਉਭਰਣ ਵਾਲੇ ਲੋਕਾਂ 'ਚ ਦਿਲ ਦਾ ਦੌਰਾ ਪੈਣ ਜਾਂ ਸਟ੍ਰੋਕ ਦਾ ਖਤਰਾ 6 ਗੁਣਾ ਵਧ ਜਾਂਦਾ ਹੈ। 'ਯੂਰਪੀਅਨ ਰੇਸਪਿਰੇਟਰੀ ਜਰਨਲ' 'ਚ ਪ੍ਰਕਾਸ਼ਿਤ ਅਧਿਐਨ 'ਚ ਪਾਇਆ ਗਿਆ ਹੈ ਕਿ ਸਾਹ ਸਬੰਧੀ ਵਾਇਰਸ ਪੈਦਾ ਕਰਨ ਵਾਲੇ ਕਈ ਹੋਰ ਜੀਵਾਣੂਆਂ ਨਾਲ ਦਿਨ ਦਾ ਦੌਰਾ ਪੈਣ ਤੇ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ। ਇਸ ਅਧਿਐਨ 'ਚ ਨਾਲ ਹੀ ਕਿਹਾ ਗਿਆ ਹੈ ਕਿ ਦਿਲ ਦਾ ਦੌਰਾ ਤੇ ਸਟ੍ਰੋਕ ਦੇ ਖਤਰੇ ਨੂੰ ਰੋਕਣ 'ਚ ਦੋ ਵਾਇਰਸਾਂ ਦੇ ਟੀਕੇ ਦੀ ਭੂਮਿਕਾ ਵੀ ਪਾਈ ਗਈ ਹੈ।