ਫਲਾਇਡ ਦੀ ਮੌਤ ਡਰ ਪੈਦਾ ਕਰਾਉਣ ਵਾਲਾ ਕੰਮ : ਜਾਨਸਨ

06/03/2020 11:00:09 PM

ਲੰਡਨ - ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੇ ਮਿਨੀਪੋਲਸ ਸ਼ਹਿਰ ਵਿਚ ਅਸ਼ਵੇਤ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਪਿਛਲੇ ਸੋਮਵਾਰ ਨੂੰ ਪੁਲਸ ਹਿਰਾਸਤ ਵਿਚ ਮੌਤ ਡਰ ਪੈਦਾ ਕਰਾਉਣ ਵਾਲਾ ਕੰਮ ਹੈ। ਜਾਨਸਨ ਨੇ ਫਲਾਇਡ ਦੀ ਮੌਤ ਦੇ ਵਿਰੋਧ ਵਿਚ ਪੂਰੇ ਅਮਰੀਕਾ ਵਿਚ ਜਾਰੀ ਵਿਰੋਧ ਪ੍ਰਦਰਸ਼ਨਾਂ 'ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਹਾਲਾਂਕਿ ਕਿਹਾ ਕਿ ਉਹ ਵਿਰੋਧ ਕਰਨ ਦੇ ਅਧਿਕਾਰ ਨੂੰ ਸਮਝਦੇ ਹਨ ਪਰ ਵਿਰੋਧ ਪ੍ਰਦਰਸ਼ਨ ਕਾਨੂੰਨੀ ਤਰੀਕੇ ਨਾਲ ਹੋਣੇ ਚਾਹੀਦੇ ਹਨ।

ਜਾਨਸਨ ਨੇ ਸੰਸਦ ਵਿਚ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਅਮਰੀਕਾ ਵਿਚ ਜੋ ਕੁਝ ਹੋਇਆ, ਉਹ ਅਸਮਰੱਥ ਸੀ, ਅਸੀਂ ਸਾਰਿਆਂ ਨੇ ਇਸ ਨੂੰ ਆਪਣੀ ਸਕ੍ਰੀਨ 'ਤੇ ਦੇਖਿਆ ਅਤੇ ਮੈਂ ਲੋਕਾਂ ਦੇ ਵਿਰੋਧ ਦੇ ਅਧਿਕਾਰ ਨੂੰ ਪੂਰੀ ਤਰ੍ਹਾਂ ਨਾਲ ਸਮਝਦਾ ਹਾਂ। ਮੇਰਾ ਇਹ ਵੀ ਮੰਨਣਾ ਹੈ ਕਿ ਵਿਰੋਧ ਪ੍ਰਦਰਸ਼ਨ ਕਾਨੂੰਨੀ ਅਤੇ ਉਚਿਤ ਤਰੀਕੇ ਨਾਲ ਹੋਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਮਿਨੀਪੋਲਿਸ ਸ਼ਹਿਰ ਵਿਚ ਅਸ਼ਵੇਤ ਅਮਰੀਕੀ ਨਾਗਰਿਕ ਫਲਾਇਡ ਦੀ ਪਿਛਲੇ ਸੋਮਵਾਰ ਨੂੰ ਪੁਲਸ ਹਿਰਾਸਤ ਵਿਚ ਮੌਤ ਹੋ ਗਈ ਸੀ। ਫਲਾਇਡ 'ਤੇ ਨਕਲੀ ਬਿੱਲ ਦੇ ਜ਼ਰੀਏ ਭੁਗਤਾਨ ਕਰਨ ਦਾ ਦੋਸ਼ ਸੀ।

ਇਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿਚ ਕਾਫੀ ਨਰਾਜ਼ਗੀ ਹੈ। ਇਸ ਵੀਡੀਓ ਵਿਚ ਇਕ ਸ਼ਵੇਤ ਪੁਲਸ ਅਧਿਕਾਰੀ ਜਾਰਜ ਫਲਾਇਡ ਨਾਂ ਦੇ ਇਕ ਨਿਹੱਥੇ ਅਸ਼ਵੇਤ ਵਿਅਕਤੀ ਦੀ ਧੌਂਣ 'ਤੇ ਗੋਢਾ ਰੱਖ ਕੇ ਉਸ ਨੂੰ ਦਬਾਉਂਦਾ ਦਿੱਖਦਾ ਹੈ। ਇਸ ਤੋਂ ਕੁਝ ਹੀ ਮਿੰਟਾਂ ਬਾਅਦ 46 ਸਾਲਾ ਜਾਰਜ ਫਲਾਇਡ ਦੀ ਮੌਤ ਹੋ ਗਈ ਸੀ। ਫਲਾਇਡ ਦੀ ਮੌਤ ਦੇ ਵਿਰੋਧ ਵਿਚ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਜਿਸ ਨੂੰ ਦੇਖਦੇ ਹੋਏ ਕਈ ਥਾਂ ਕਰਫਿਊ ਵੀ ਲਗਾਇਆ ਗਿਆ ਹੈ।


Khushdeep Jassi

Content Editor

Related News