ਇੰਡੋਨੇਸ਼ੀਆ ''ਚ ਹੜ੍ਹ ਕਾਰਨ 29 ਲੋਕਾਂ ਦੀ ਮੌਤ ਤੇ 13 ਲਾਪਤਾ

04/29/2019 3:12:37 PM

ਜਕਾਰਤਾ— ਇੰਡੋਨੇਸ਼ੀਆ 'ਚ ਮੀਂਹ ਕਾਰਨ ਆਏ ਹੜ੍ਹ 'ਚ 29 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦਰਜਨ ਤੋਂ ਵਧੇਰੇ ਲੋਕ ਲਾਪਤਾ ਹਨ। ਇੱਥੇ ਜ਼ਮੀਨ ਖਿਸਕਣ ਅਤੇ ਹੜ੍ਹ ਆਉਣਾ ਆਮ ਗੱਲ ਹੈ, ਖਾਸ ਕਰਕੇ ਅਪ੍ਰੈਲ ਤੋਂ ਅਕਤੂਬਰ ਦੇ ਵਿਚਕਾਰ ਮੌਨਸੂਨ ਦੌਰਾਨ ਅਜਿਹੀ ਘਟਨਾਵਾਂ ਜ਼ਿਆਦਾ ਵਾਪਰਦੀਆਂ ਹਨ।

ਸੋਮਵਾਰ ਨੂੰ ਇੰਡੋਨੇਸ਼ੀਆ ਦੀ ਐਮਰਜੈਂਸੀ ਏਜੰਸੀ ਨੇ 29 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਸੁਮਾਤਰਾ ਟਾਪੂ ਤੋਂ 13 ਲੋਕ ਲਾਪਤਾ ਹਨ। ਸੈਂਕੜੇ ਇਮਾਰਤਾਂ, ਪੁਲਾਂ ਅਤੇ ਸੜਕਾਂ ਦੇ ਨੁਕਸਾਨੇ ਜਾਣ ਦੀ  ਖਬਰ ਹੈ। ਇਸ ਦੇ ਨਾਲ ਹੀ ਤਕਰੀਬਨ 12, 000 ਹੋਰ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਬੈਂਗਕੁਲੂ ਸੂਬੇ ਤੋਂ ਕੱਢਿਆ ਗਿਆ ਹੈ। ਅਜੇ ਇੱਥੇ ਰਾਹਤ ਕਾਰਜ ਚੱਲ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਫਿਰ ਮੀਂਹ ਪਿਆ ਤਾਂ ਆਉਣ ਵਾਲੇ ਦਿਨਾਂ 'ਚ ਸਥਿਤੀ ਖਰਾਬ ਹੋ ਸਕਦੀ ਹੈ। ਹੜ੍ਹ ਕਾਰਨ ਗੰਦਗੀ ਫੈਲ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਚਮੜੀ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਉਹ ਵਧੇਰੇ ਧਿਆਨ ਰੱਖਣ। 13,000 ਤੋਂ ਵਧੇਰੇ ਲੋਕਾਂ ਲਈ ਸ਼ੈਲਟਰ ਹੋਮ ਅਤੇ ਰਸੋਈ ਦਾ ਪ੍ਰਬੰਧ ਕੀਤਾ ਗਿਆ ਹੈ।