ਇਟਲੀ ਤੇ ਫਰਾਂਸ ''ਚ ਹੜ੍ਹ ਦਾ ਕਹਿਰ, 2 ਦੀ ਮੌਤ

10/04/2020 2:46:11 AM

ਰੋਮ - ਇਟਲੀ ਅਤੇ ਫਰਾਂਸ ਤੱਕ ਫੈਲੇ ਪਹਾੜੀ ਖੇਤਰ ਵਿਚ ਤੇਜ਼ ਮੀਂਹ ਕਾਰਨ ਆਏ ਹੜ੍ਹ ਵਿਚ ਇਟਲੀ ਦੇ 2 ਲੋਕਾਂ ਦੀ ਮੌਤ ਹੋ ਗਈ ਅਤੇ ਦੋਹਾਂ ਦੇਸ਼ਾਂ ਵਿਚ ਸ਼ਨੀਵਾਰ ਤੱਕ ਘਟੋਂ-ਘੱਟ 24 ਲੋਕਾਂ ਦੇ ਲਾਪਤਾ ਹੋ ਗਏ। ਦੱਖਣੀ-ਪੂਰਬੀ ਫਰਾਂਸ ਅਤੇ ਉੱਤਰੀ ਇਟਲੀ ਵਿਚ ਰਾਤ ਭਰ ਤੇਜ਼ ਤੂਫਾਨ ਤੋਂ ਬਾਅਦ ਤੇਜ਼ ਮੀਂਹ ਪਿਆ ਜਿਸ ਕਾਰਨ ਆਏ ਹੜ੍ਹ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ।

ਇਟਲੀ ਦੇ ਉੱਤਰੀ ਖੇਤਰ ਵਾਲੇ ਡੀਓਸਟਾ ਦੇ ਪਹਾੜੀ ਉੱਤਰੀ ਖੇਤਰ ਵਿਚ ਬਚਾਅ ਅਭਿਆਨ ਦੌਰਾਨ ਇਕ ਫਾਇਰ ਬ੍ਰਿਗੇਡ ਕਰਮੀ ਦੀ ਮੌਤ ਹੋ ਗਈ। ਉਥੇ ਵਰਸੇਲੀ ਸੂਬੇ ਵਿਚ ਇਕ ਹੋਰ ਲਾਸ਼ ਮਿਲੀ। ਇਸ ਇਲਾਕੇ ਵਿਚ ਸ਼ੁੱਕਰਵਾਰ ਦੇਰ ਰਾਤ ਇਕ ਵਿਅਕਤੀ ਹੜ੍ਹ ਦੇ ਪਾਣੀ ਵਿਚ ਵਹਿ ਗਿਆ ਸੀ। ਨਾਗਰਿਕ ਸੁਰੱਖਿਆ ਅਧਿਕਾਰੀਆਂ ਮੁਤਾਬਕ, ਇਟਲੀ ਵਿਚ ਕੁਲ 16 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਸੀ ਜਦਕਿ ਫਰਾਂਸ ਅਤੇ ਇਟਲੀ ਵਿਚਾਲੇ ਕੋਲ ਦੇ ਤੇਂਦ ਉੱਚੇ ਪਹਾੜੀ ਰਸਤੇ 'ਤੇ ਕਾਰਾਂ ਦੇ ਸਾਰੇ ਯਾਤਰੀ ਗਾਇਬ ਸਨ। ਇਨ੍ਹਾਂ ਵਿਚ ਆਪਣੇ 11 ਅਤੇ 6 ਸਾਲਾ ਪੋਤਿਆਂ ਦੇ ਨਾਲ ਫਰਾਂਸ ਤੋਂ ਪਰਤ ਰਹੇ ਜਰਮਨੀ ਨਿਵਾਸੀ 2 ਭਰਾ ਵੀ ਸ਼ਾਮਲ ਹਨ।

Khushdeep Jassi

This news is Content Editor Khushdeep Jassi