ਬ੍ਰਾਜ਼ੀਲ ''ਚ ਹੜ੍ਹ ਦਾ ਕਹਿਰ, ਹੁਣ ਤੱਕ 52 ਲੋਕਾਂ ਦੀ ਹੋਈ ਮੌਤ

01/29/2020 3:09:55 PM

ਰਿਓ ਡੀ ਜੇਨੇਰੋ- ਦੱਖਣ-ਪੂਰਬ ਬ੍ਰਾਜ਼ੀਲ ਦੇ ਮਿਨਾਸ ਗੇਰਾਈਸ ਸੂਬੇ ਵਿਚ ਹੜ੍ਹ ਦੇ ਚੱਲਦੇ ਕੁੱਲ 52 ਲੋਕਾਂ ਦੀ ਮੌਤ ਹੋ ਗਈ ਹੈ। ਸੂਬਾ ਨਾਗਰਿਕ ਸੁਰੱਖਿਆ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਏਜੰਸੀ ਦੇ ਮੁਤਾਬਕ ਹੜ ਕਾਰਨ 65 ਲੋਕ ਜ਼ਖਮੀ ਹੋਏ ਹਨ ਜਦਕਿ 28,893 ਲੋਕਾਂ ਨੂੰ ਹੋਰਾਂ ਥਾਵਾਂ 'ਤੇ ਲਿਜਾਇਆ ਗਿਆ ਹੈ ਤੇ 4,397 ਲੋਕ ਬੇਘਰ ਹੋਏ ਹਨ।

ਇਸ ਖੇਤਰ ਵਿਚ ਸ਼ੁੱਕਵਾਰ ਤੋਂ ਹੀ ਮੂਸਲਾਧਾਰ ਵਰਖਾ ਦੇ ਚੱਲਦੇ ਹੜ੍ਹ ਨਾਲ ਪ੍ਰਭਾਵਿਤ 101 ਸ਼ਹਿਰਾਂ ਵਿਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਬ੍ਰਾਜ਼ੀਲ ਸਰਕਾਰ ਨੇ ਐਤਵਾਰ ਨੂੰ ਮਿਨਾਸ ਗੇਰਾਈਸ ਦੇ ਮੁੜਨਿਰਮਾਣ ਲਈ 9 ਕਰੋੜ ਰਿਅਲ ਦੇਣ ਦਾ ਵਾਅਦਾ ਕੀਤਾ ਹੈ। ਬ੍ਰਾਜ਼ੀਲ ਦੇ ਬੇਲੋ ਹੋਰਿਜ਼ੋਂਟੇ ਵਿਚ ਸ਼ੁੱਕਰਵਾਰ ਨੂੰ ਹੜ੍ਹ, ਜ਼ਮੀਨ ਖਿਸਕਣ ਤੇ ਇਮਾਰਤਾਂ ਵਿਚ ਪਾਣੀ ਭਰਨ ਕਰਕੇ 13 ਮੌਤਾਂ ਹੋ ਚੁੱਕੀਆਂ ਹਨ।

Baljit Singh

This news is Content Editor Baljit Singh