ਉੱਤਰੀ ਕੈਲੀਫੋਰਨੀਆ ''ਚ ਦਿੱਤੀ ਗਈ ਹੜ੍ਹ ਆਉਣ ਦੀ ਚਿਤਾਵਨੀ

02/21/2017 1:08:06 PM

ਸੈਨ ਫਰਾਂਸਿਸਕੋ— ਕੈਲੀਫੋਰਨੀਆ ਦੇ ''ਸੈਨ ਫਰਾਂਸਿਸਕੋ ਬੇਅ ਖੇਤਰ'' ਅਤੇ ਸ਼ਹਿਰ ਦੇ ਹੋਰ ਇਲਾਕਿਆਂ ''ਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਇਸ ਮਗਰੋਂ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਸ਼ਾਮ ਨੂੰ ਭਾਰੀ ਮੀਂਹ ਪੈ ਸਕਦਾ ਹੈ, ਜਿਸ ਨਾਲ ਮਾਨਟੇਰੇ ਕਾਊਂਟੀ ਦੀ ਕਾਰਮਲ ਨਦੀ ਅਤੇ ਸੈਂਟਾ ਕਲਾਰਾ ਕਾਊਂਟੀ ਦੇ ਕੋਏਟੋ ਕਰੀਕ ''ਚ ਹੜ੍ਹ ਆਉਣ ਦਾ ਸ਼ੱਕ ਹੈ। ਸੈਨ ਜੋਆਕਵੀਨ ਰਿਵਰ ਕਲੱਬ ਦੇ ਨਿਵਾਸੀ ਪਾਉਲਾ ਮਾਰਟਿਨ ਨੇ ਦੱਸਿਆ ਕਿ ਕਲੱਬ ਹਾਊਸ ਅਤੇ ਚਰਚ ''ਚ ਸਾਇਰਨ ਲਗਾਏ ਗਏ ਹਨ ਤਾਂ ਕਿ ਇਸ ਰਾਹੀਂ ਲੋਕਾਂ ਨੂੰ ਹੜ੍ਹ ਦੀ ਚਿਤਾਵਨੀ ਦਿੱਤੀ ਜਾ ਸਕੇ। ਮੌਸਮ ਵਿਭਾਗ ਨੇ ਮਾਨਟੇਰੇ ਕਾਊਂਟੀ ਦੇ ਸੋਬਰਾਨੇਸ ਬਰਨ ਇਲਾਕੇ ''ਚ ਤੇਜ਼ ਹਵਾਵਾਂ ਚੱਲਣ ਅਤੇ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। 
ਇਸ ਮੁਤਾਬਕ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਸੈਨ ਫਰਾਂਸਿਸਕੋ ਬੇਅ ਦੇ ਖੇਤਰ ''ਚ ਪੁੱਜ ਸਕਦੀਆਂ ਹਨ। ਸਾਂਤਾ ਕਰੂਜ਼ ਕਾਊਂਟੀ ''ਚ 24 ਘੰਟਿਆਂ ''ਚ 2.8 ਇੰਚ ਅਤੇ  ਮਰੀਨ ਕਾਊਂਟੀ ''ਚ 2.3 ਇੰਚ ਤਕ ਦਾ ਮੀਂਹ ਦਰਜ ਕੀਤਾ ਗਿਆ ਹੈ । ਮੰਗਲਵਾਰ ਨੂੰ ਤੂਫਾਨ ਦੇ ਲੰਘਣ ਤਕ 8 ਇੰਚ ਤਕ ਦਾ ਮੀਂਹ ਪੈ ਸਕਦਾ ਹੈ। ਸੈਨ ਜੋਆਕਵੀਨ ਕਾਊਂਟੀ ਦੇ ਐਮਰਜੈਂਸੀ ਸੇਵਾ ਦਫਤਰ ਦੇ ਬੁਲਾਰੇ ਟਿਮ ਡਾਲੇ ਨੇ ਕਿਹਾ ਕਿ ਸੈਨ ਜੋਆ ਕਵੀਨ ਨਦੀ ਦੇ ਪਾਣੀ ਦਾ ਪੱਧਰ ਚਾਰ ਦਿਨਾਂ ਤਕ ਉੱਚਾ ਰਹਿਣ ਦਾ ਖਦਸ਼ਾ ਹੈ।