ਮੈਲਬੌਰਨ 'ਚ 19 ਲੋਕਾਂ ਨੂੰ ਕੁਚਲਣ ਵਾਲੇ ਦੀ ਹੋਈ ਪਛਾਣ, ਜਾਂਚ ਜਾਰੀ

12/23/2017 12:43:08 PM

ਮੈਲਬੌਰਨ— ਆਸਟਰੇਲੀਆ 'ਚ ਪੁਲਸ ਨੇ ਮੈਲਬੌਰਨ 'ਚ ਸੜਕ ਕੰਢੇ ਚਲ ਰਹੇ ਲੋਕਾਂ 'ਤੇ ਕਾਰ ਚੜ੍ਹਾਉਣ ਲਈ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਪੁਲਸ ਨੇ ਜਾਣਕਾਰੀ ਦਿੱਤੀ ਕਿ ਦੋਸ਼ੀ ਕਾਰ ਡਰਾਈਵਰ ਅਫਗਾਨਿਸਤਾਨ ਮੂਲ ਦਾ ਹੈ, ਜੋ ਕੁੱਝ ਸਾਲ ਪਹਿਲਾਂ ਆਸਟਰੇਲੀਆ ਆਇਆ ਹੈ। ਪੁਲਸ ਦਾ ਕਹਿਣਆ ਹੈ ਕਿ ਉਹ ਨਸ਼ੇੜੀ ਹੈ ਅਤੇ ਇਸ ਦੇ ਨਾਲ ਹੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵੀ ਲੱਗ ਰਿਹਾ ਹੈ। ਉਸ ਨੂੰ ਫਿਲਹਾਲ ਪੁਲਸ ਦੀ ਦੇਖ-ਰੇਖ 'ਚ ਹਸਪਤਾਲ ਲੈ ਜਾਇਆ ਗਿਆ ਹੈ। 


ਤੁਹਾਨੂੰ ਦੱਸ ਦਈਏ ਕਿ ਵੀਰਵਾਰ ਨੂੰ ਇਕ ਕਾਰ ਫਲਾਈਡਰਜ਼ ਸਟਰੀਟ 'ਚ ਕਈ ਲੋਕਾਂ ਨਾਲ ਟਕਰਾਉਂਦੀ ਹੋਈ ਅੱਗੇ ਵਧੀ । ਪੁਲਸ ਮੁਤਾਬਕ ਸ਼ਹਿਰ ਦੇ ਕੇਂਦਰ 'ਚ ਸਥਿਤ ਇਕ ਚੌਕ 'ਤੇ ਇਹ ਘਟਨਾ ਹੋਈ ਹੈ । ਇਸ ਘਟਨਾ 'ਚ 19 ਲੋਕ ਜ਼ਖ਼ਮੀ ਹੋਏ ਹਨ। ਕੁਝ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ । ਪੁਲਸ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਸੋਚ ਸਮਝ ਕੇ ਅੰਜਾਮ ਦਿੱਤਾ ਗਿਆ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਫਿਲਹਾਲ ਇਸ ਨੂੰ ਅੱਤਵਾਦ ਨਾਲ ਜੋੜਨਾ ਜਲਦਬਾਜ਼ੀ ਹੋਵੇਗੀ । ਇਸ ਸਿਲਸਿਲੇ 'ਚ ਕਾਰ ਡਰਾਈਵਰ ਤੇ ਇਕ ਹੋਰ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਬਚਾਅ ਤੇ ਰਾਹਤ ਕਾਰਜ ਅਜੇ ਜਾਰੀ ਹੈ । ਇਸ ਘਟਨਾ ਨੂੰ ਦੇਖਣ ਵਾਲਿਆਂ ਨੇ ਦੱਸਿਆ ਕਿ ਐਸ. ਯੂ. ਵੀ. ਕਾਰ ਲੋਕਾਂ ਨੂੰ ਟੱਕਰ ਮਾਰਨ ਮਗਰੋਂ ਟਰੇਮ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਕਾਰ ਬੰਦ ਹੋ ਗਈ । ਮੌਕੇ 'ਤੇ ਮੌਜੂਦ ਲੋਕਾਂ ਨੇ ਕਾਰ ਡਰਾਈਵਰ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ ।