ਸਿਡਨੀ ''ਚ ਪਈ ਸੰਘਣੀ ਧੁੰਦ, ਕਈ ਉਡਾਣਾਂ ਹੋਈਆਂ ਰੱਦ

06/15/2017 5:10:33 PM


ਸਿਡਨੀ— ਆਸਟਰੇਲੀਆ ਦੇ ਸਿਡਨੀ 'ਚ ਵੀਰਵਾਰ ਦੀ ਸਵੇਰ ਨੂੰ ਸੰਘਣੀ ਧੁੰਦ ਪਈ, ਜਿਸ ਕਾਰਨ ਲਗਭਗ 30 ਉਡਾਣਾ ਪ੍ਰਭਾਵਿਤ ਹੋਈਆਂ। ਸਿਡਨੀ ਏਅਰਪੋਰਟ 'ਤੇ ਮੌਸਮ 'ਚ ਆਏ ਬਦਲਾਅ ਕਾਰਨ ਯਾਤਰੀ ਪਰੇਸ਼ਾਨ ਹੋ ਗਏ। 
ਧੁੰਦ ਕਾਰਨ ਤਕਰੀਬਨ 30 ਘਰੇਲੂ ਉਡਾਣਾਂ ਨੂੰ ਰੱਦ ਕਰਨਾ ਪਿਆ ਅਤੇ ਕਈ ਕੌਮਾਂਤਰੀ ਫਲਾਈਟਸ ਨੂੰ ਬਦਲਿਆ ਗਿਆ। ਸੀਨੀਅਰ ਮੌਸਮ ਵਿਗਿਆਨੀ ਨੇ ਦੱਸਿਆ ਕਿ ਧੁੰਦ ਕਾਰਨ ਏਅਰਪੋਰਟ 'ਤੇ 500 ਤੋਂ 700 ਮੀਟਰ ਤੱਕ ਘੱਟ ਨਜ਼ਰ ਆਉਣ ਕਾਰਨ ਉਡਾਣਾਂ ਨੂੰ ਰੱਦ ਕੀਤਾ ਗਿਆ। ਸਿਡਨੀ ਏਅਰਪੋਰਟ ਵੈੱਬਸਾਈਟ ਦੇ ਹਵਾਲੇ ਤੋਂ ਕਿਹਾ ਗਿਆ ਕਿ ਕੁੱਲ 30 ਫਲਾਈਟਸ ਜਿਨ੍ਹਾਂ 'ਚੋਂ ਵਰਜਿਨ, ਜੈੱਟ ਸਟਾਰ ਅਤੇ ਖੇਤਰੀ ਏਅਰਲਾਈਨਜ਼ ਨੂੰ ਰੱਦ ਕੀਤਾ ਗਿਆ।