ਚੀਨ ''ਚ ਫਲਾਈਟ ਅਟੈਂਡੈਂਟ ਦੀ ਅਸ਼ਲੀਲ ਵੀਡੀਓ ਵਾਇਰਲ

03/19/2018 10:33:49 PM

ਬੀਜਿੰਗ— ਚਾਈਨਾ ਈਸਟਰਨ ਏਅਰਲਾਈਨ ਇੰਨੀਂ ਦਿਨੀਂ ਚੀਨ 'ਚ ਸੁਰਖੀਆਂ 'ਚ ਹੈ। ਚੀਨ 'ਚ ਇਕ ਅਸ਼ਲੀਲ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਨੂੰ ਏਅਰਲਾਈਨ ਦੇ ਮੈਂਬਰਾਂ ਨਾਲ ਜੋੜ ਕੇ ਦਿਖਾਇਆ ਗਿਆ ਹੈ। ਹਾਲਾਂਕਿ ਏਅਰਲਾਈਨ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। 


ਚੀਨ 'ਚ ਵਾਇਰਲ ਹੋ ਰਹੀ ਵੀਡੀਓ 'ਚ ਏਅਰਲਾਈਨ ਦਾ ਸਟਾਫ ਅਸ਼ਲੀਲ ਹਰਕਤਾਂ ਕਰਦਾ ਦਿਖਾਇਆ ਗਿਆ ਹੈ। ਇਸ ਸਬੰਧੀ ਵੀਡੀਓ ਚੀਨ ਦੇ ਨਿਊਜ਼ ਚੈਨਲਾਂ 'ਤੇ ਛਾਈ ਹੋਈ ਹੈ, ਜਿਸ 'ਚ 6 ਫਲਾਈਟ ਅਟੈਂਡੈਂਟ ਬਿਨਾਂ ਕੱਪੜਿਆਂ ਦੇ ਸੈਕਸ ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ 'ਚ ਚਾਈਨਾ ਈਸਟਰਨ ਏਅਰਲਾਈਨ ਦੇ ਮੈਂਬਰ ਦਿਖਾਏ ਗਏ ਹਨ, ਜਿਨ੍ਹਾਂ 'ਚ ਚਾਰ ਲੜਕੀਆਂ ਤੇ 2 ਪੁਰਸ਼ ਹਨ। ਇਸ ਤੋਂ ਬਾਅਦ ਚਾਈਨਾ ਈਸਟਰਨ ਏਅਰਲਾਈਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਇਸ ਵੀਡੀਓ 'ਚ ਉਨ੍ਹਾਂ ਦਾ ਕੋਈ ਵੀ ਕਰਮਚਾਰੀ ਦਿਖਾਈ ਨਹੀਂ ਦੇ ਰਿਹਾ ਹੈ। 


ਏਅਰਲਾਈਨ ਨੇ ਇਹ ਵੀ ਕਿਹਾ ਕਿ ਇਸ ਵੀਡੀਓ ਨੂੰ ਏਅਰਲਾਈਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਬਣਾਇਆ ਗਿਆ ਹੈ। ਵੀਡੀਓ 'ਚ ਬਹੁਤ ਜ਼ਿਆਦਾ ਅਸ਼ਲੀਲਤਾ ਹੋਣ ਕਾਰਨ ਇਨ੍ਹਾਂ ਨੂੰ ਨਿਊਜ਼ ਚੈਨਲਾਂ ਤੋਂ ਹਟਾ ਦਿੱਤਾ ਗਿਆ ਹੈ। ਚੀਨ 'ਚ ਪੋਰਨ 'ਤੇ ਪਾਬੰਦੀ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਪੁਰਸ਼ ਤੇ ਔਰਤਾਂ ਇਕ ਟੈਲੀਵੀਜ਼ਨ ਦੇ ਸਾਹਮਣੇ ਸੈਕਸ ਕਰ ਰਹੇ ਦਿਖਾਈ ਦੇ ਰਹੇ ਹਨ। 


ਸ਼ੋਸ਼ਲ ਮੀਡੀਆ 'ਤੇ ਇਨ੍ਹਾਂ ਵੀਡੀਓਜ਼ ਨੂੰ ਟਵੀਟ ਰਾਹੀਂ ਪੋਸਟ ਕੀਤਾ ਗਿਆ ਤੇ ਨਾਲ ਕੈਪਸ਼ਨ 'ਤੇ ਨਾਮ ਚਾਈਨਾ ਈਸਟਰਨ ਦਾ ਲਿਖਿਆ ਗਿਆ ਹੈ। ਉੱਥੇ ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਵੀਡੀਓ ਮੈਡ੍ਰਿਡ ਜਾਂ ਅਫਰੀਕਾ ਦੀ ਬਜਾਏ ਥਾਈਲੈਂਡ ਦੇ ਕਿਸੇ ਸਪਾਅ ਦੀ ਲੱਗਦੀ ਹੈ। ਕੁਝ ਦਾ ਤਾਂ ਇਹ ਵੀ ਕਹਿਣਾ ਹੈ ਕਿ ਵੀਡੀਓ 'ਚ ਦਿਖ ਰਹੀਆਂ ਔਰਤਾਂ ਫਲਾਈਟ ਅਟੈਂਡੈਂਟ ਨਹੀਂ ਲੱਗ ਰਹੀਆਂ।