ਇੰਡੋਨੇਸ਼ੀਆ ਦੇ ਦੱਖਣੀ ਸੁਲਾਵੇਸੀ ਸੂਬੇ ''ਚ ਹੜ੍ਹ ਕਾਰਣ ਹੁਣ ਤੱਕ 15 ਲੋਕਾਂ ਦੀ ਮੌਤ

07/14/2020 10:27:46 PM

ਜਕਾਰਤਾ- ਇੰਡੋਨੇਸ਼ੀਆ ਦੇ ਦੱਖਣੀ ਸੁਲਾਵੇਸੀ ਸੂਬੇ ਵਿਚ ਆਚਾਨਕ ਆਏ ਹੜ੍ਹ ਕਾਰਣ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲੋਕ ਲਾਪਤਾ ਹੋ ਗਏ ਹਨ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰੀ ਲੁਵੁ ਜ਼ਿਲੇ ਦੇ ਅਧਿਕਾਰੀ ਇੰਦਾਹ ਪੁਤਰੀ ਇੰਦ੍ਰਿਯਾਣੀ ਨੇ ਕਿਹਾ ਕਿ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚਿੱਕੜ ਦੇ ਚੱਲਦੇ ਕਈ ਸਥਾਨਾਂ ਤੱਕ ਪਹੁੰਚਿਆ ਨਹੀਂ ਜਾ ਸਕਦਾ ਹੈ। ਅਸੀਂ ਹੋਰ ਪੀੜਤਾਂ ਦੀ ਤਲਾਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਤੋਂ ਬਾਅਦ ਸੋਮਵਾਰ ਦੀ ਸ਼ਾਮ ਨੂੰ ਹੜ੍ਹ ਆਉਣਾ ਸ਼ੁਰੂ ਹੋਇਆ, ਜਿਸ ਨਾਲ ਤਿੰਨ ਨਦੀਆਂ ਉਫਾਨ 'ਤੇ ਹਨ।

Baljit Singh

This news is Content Editor Baljit Singh