ਫਾਈਵ ਸਟਾਰ ਮੂਵਮੈਂਟ ਨੇਤਾ ਨੇ ਇਟਲੀ ਦੇ ਰਾਸ਼ਟਰਪਤੀ ''ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

05/28/2018 11:09:34 AM

ਰੋਮ— ਇਟਲੀ ਦੀ ਜਨਵਾਦੀ ਰਾਜਨੀਤਕ ਪਾਰਟੀ ਫਾਈਵ ਸਟਾਰ ਮੂਵਮੈਂਟ ਦੇ ਨੇਤਾ ਲੁਈਗੀ ਦਿ ਮਾਈਓ ਨੇ ਅੱਜ ਇਟਲੀ ਦੇ ਰਾਸ਼ਟਰਪਤੀ ਸਰਜੀਓ ਮਤਾਰੇਲਾ 'ਤੇ ਮਹਾਦੋਸ਼ ਚਲਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਸਰਕਾਰ ਬਣਾਉਣ ਨੂੰ ਲੈ ਕੇ ਗੱਲਬਾਤ ਅਸਫਲ ਰਹਿਣ 'ਤੇ ਇਹ ਮੰਗ ਕੀਤੀ। ਉਨ੍ਹਾਂ ਨੇ ਇਕ ਪ੍ਰੋਗਰਾਮ ਵਿਚ ਕਿਹਾ, 'ਮੈਂ ਉਮੀਦ ਕਰਦਾ ਹਾਂ ਕਿ ਅਸੀਂ ਇਤਾਲਵੀ ਲੋਕਾਂ ਨੂੰ ਜਲਦੀ ਤੋਂ ਜਲਦੀ ਇਕ ਸਰਕਾਰ ਦੇਵਾਂਗੇ ਪਰ ਪਹਿਲਾਂ ਸਾਨੂੰ ਕੁੱਝ ਚੀਜ਼ਾਂ ਸਪਸ਼ਟ ਕਰਨ ਦੀ ਜ਼ਰੂਰਤ ਹੈ। ਪਹਿਲੀ ਮਤਾਰੇਲਾ 'ਤੇ ਮਹਾਦੋਸ਼ ਅਤੇ ਫਿਰ ਚੋਣਾਂ।'