ਅਮਰੀਕਾ 'ਚ ਸਿਰਫਿਰੇ ਨੇ ਕੀਤਾ ਚਾਕੂ ਹਮਲਾ, ਕਈ ਜ਼ਖਮੀ

09/29/2019 8:44:53 AM

ਵਾਸ਼ਿੰਗਟਨ— ਅਮਰੀਕਾ 'ਚ ਮੈਰੀਲੈਂਡ ਸਟੇਟ ਦੇ ਇਕ ਸ਼ਾਪਿੰਗ ਸੈਂਟਰ 'ਚ ਇਕ ਸ਼ੱਕੀ ਵਲੋਂ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਘੱਟ ਤੋਂ ਘੱਟ 5 ਲੋਕ ਜ਼ਖਮੀ ਹੋ ਗਏ। ਬਾਲਟੀਮੋਰ ਪੁਲਸ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ,''ਹਮਲੇ 'ਚ 5 ਲੋਕ ਜ਼ਖਮੀ ਹੋਏ ਹਨ ਅਤੇ ਕਿਸੇ ਦੀ ਵੀ ਜਾਨ ਨੂੰ ਖਤਰਾ ਨਹੀਂ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

 

ਬਾਅਦ 'ਚ ਹਾਲਾਂਕਿ ਪੁਲਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹਮਲਾਵਰ ਨੇ ਸ਼ਾਪਿੰਗ ਸੈਂਟਰ 'ਚ ਪੈਸੇ ਲੁੱਟਣ ਦੇ ਇਰਾਦੇ ਨਾਲ ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਹਮਲਾ ਸਥਾਨਕ ਸਮੇਂ ਮੁਤਾਬਕ ਤਕਰੀਬਨ 6 ਵਜੇ ਹੋਇਆ। ਹਮਲਾਵਰ ਜਦ ਭੱਜਣ ਲੱਗਾ ਤਾਂ ਪੁਲਸ ਨੇ ਉਸ 'ਤੇ ਕਾਰਵਾਈ ਕੀਤੀ, ਜਿਸ ਦੇ ਚੱਲਦਿਆਂ ਉਹ ਜ਼ਖਮੀ ਹੋ ਗਿਆ ਅਤੇ ਬਾਅਦ 'ਚ ਉਸ ਦੀ ਮੌਤ ਹੋ ਗਈ।