ਮਾਨਚੈਸਟਰ ਦੇ ਸ਼ਾਪਿੰਗ ਮਾਲ 'ਚ ਚਾਕੂ ਹਮਲਾ, ਕਈ ਲੋਕ ਜ਼ਖਮੀ

10/11/2019 6:25:51 PM

ਲੰਡਨ— ਉੱਤਰ-ਪੱਛਮੀ ਇੰਗਲੈਂਡ ਦੇ ਮਾਨਚੈਸਟਰ 'ਚ ਸ਼ੁੱਕਰਵਾਰ ਨੂੰ ਇਕ ਸ਼ਾਪਿੰਗ ਮਾਲ 'ਚ ਸ਼ੱਕੀ ਚਾਕੂ ਹਮਲੇ 'ਚ ਘੱਟ ਤੋਂ ਘੱਟ ਚਾਰ ਲੋਕ ਜ਼ਖਮੀ ਹੋ ਗਏ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਗ੍ਰੇਟਰ ਮਾਨਚੈਸਟਰ ਪੁਲਸ ਨੇ ਕਿਹਾ ਕਿ ਅਧਿਕਾਰੀ ਜਾਂਚ 'ਚ ਲੱਗੇ ਹੋਏ ਹਨ ਤੇ ਹਮਲੀ ਕਈ ਲੋਕਾਂ 'ਤੇ ਕੀਤਾ ਗਿਆ ਹੈ। ਉੱਤਰ-ਪੱਛਮੀ ਐਂਬੂਲੈਂਸ ਸੇਵਾ ਨੇ ਕਿਹਾ ਕਿ ਉਹ ਚਾਰ ਲੋਕਾਂ ਦਾ ਇਲਾਜ ਕਰ ਰਹੀ ਹੈ। ਹਾਲਾਂਕਿ ਕਿਸੇ ਦੇ ਮਾਰੇ ਜਾਣ ਦੀ ਜਾਣਕਾਰੀ ਨਹੀਂ ਮਿਲੀ ਹੈ।

ਗ੍ਰੇਟਰ ਮਾਨਚੈਸਟਰ ਪੁਲਸ ਨੇ ਕਿਹਾ ਕਿ ਅਧਿਕਾਰੀਆਂ ਨੇ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਕਿਹਾ ਕਿ ਮਾਨਚੈਸਟਰ ਸਿਟੀ ਸੈਂਟਰ 'ਚ ਅਰਨਡੇਲ ਸ਼ਾਪਿੰਗ ਸੈਂਟਰ 'ਚ ਹੋਈ ਇਸ ਘਟਨਾ ਦੇ ਅੱਤਵਾਦੀ ਘਟਨਾ ਨਾਲ ਜੁੜੇ ਹੋਣ ਦੇ ਕੋਈ ਸਬੂਤ ਨਹੀਂ ਮਿਲੇ ਹਨ। ਜੀ.ਐੱਮ.ਪੀ. ਨੇ ਇਕ ਬਿਆਨ 'ਚ ਕਿਹਾ ਕਿ ਅਧਿਕਾਰੀ ਜਾਂਚ 'ਚ ਲੱਗੇ ਹੋਏ ਹਨ ਤੇ ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਕਈ ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਸ਼ੱਕੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਰੱਖਿਆ ਗਿਆ ਹੈ।


Baljit Singh

Content Editor

Related News