ਤੂਫਾਨ ਪੀੜਤਾਂ ਦੀ ਮਦਦ ਲਈ ਅਮਰੀਕਾ ਦੇ 5 ਸਾਬਕਾ ਰਾਸ਼ਟਰਪਤੀ ਇਕ ਮੰਚ ''ਤੇ ਹੋਏ ਇਕੱਠੇ

10/22/2017 12:45:41 PM

ਟੈਕਸਾਸ (ਬਿਊਰੋ)— ਤੂਫਾਨ ਪ੍ਰਭਾਵਿਤ ਪੀੜਤਾਂ ਲਈ ਧਨ ਇਕੱਠਾ ਕਰਨ ਦੇ ਮਕਸਦ ਨਾਲ ਅਮਰੀਕਾ ਦੇ 5 ਸਾਬਕਾ ਰਾਸ਼ਟਰਪਤੀਆਂ ਨੇ ਟੈਕਸਾਸ ਵਿਚ ਆਯੋਜਿਤ ਇਕ ਸਮਾਗਮ 'ਚ ਹਿੱਸਾ ਲਿਆ। ਜਦਕਿ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੀਡੀਓ ਜ਼ਰੀਏ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾਇਆ। ਸ਼ਨੀਵਾਰ ਰਾਤ ਨੂੰ ਬਰਾਕ ਓਬਾਮਾ, ਜਾਰਜ ਡਬਲਿਊ ਬੁਸ਼, ਬਿਲ ਕਲਿੰਟਨ, ਜਾਰਜ ਐੱਚ. ਡਬਲਿਊ ਬੁਸ਼ ਅਤੇ ਜਿੰਮੀ ਕਾਰਟਰ 'ਡੀਪ ਫਰਾਮ ਹਾਰਟ : ਦਿ ਵਨ ਅਮਰੀਕਾ ਅਪੀਲ' ਸਿਰਲੇਖ ਨਾਲ ਆਯੋਜਿਤ ਸਮਾਗਮ 'ਚ ਸ਼ਾਮਲ ਹੋਏ। 
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਟੈਕਸਾਸ, ਫਲੋਰਿਡਾ, ਦੱਖਣੀ ਅਮਰੀਕਾ ਅਤੇ ਕੈਰੀਬੀਆਈ ਖੇਤਰਾਂ ਵਿਚ ਤੂਫਾਨਾਂ ਨੇ ਭਾਰੀ ਤਬਾਹੀ ਮਚਾਈ ਹੈ। ਇਸ ਨਾਲ ਪ੍ਰਭਾਵਿਤ ਪੀੜਤਾਂ ਦੀ ਮਦਦ ਲਈ 5 ਸਾਬਕਾ ਰਾਸ਼ਟਰਪਤੀ ਇਕੱਠੇ ਇਕ ਮੰਚ 'ਤੇ ਇਕੱਠੇ ਹੋਏ, ਜਿੱਥੇ ਰਾਸ਼ਟਰ ਗੀਤ ਦੌਰਾਨ ਸਾਰੇ ਆਪਣੇ ਦਿਲ 'ਤੇ ਆਪਣਾ ਹੱਥ ਰੱਖੇ ਨਜ਼ਰ ਆਏ। ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਰਾਹਤ ਲਈ ਸਾਂਝੇ ਰੂਪ ਨਾਲ 31 ਮਿਲੀਅਨ ਡਾਲਰ ਇਕੱਠੇ ਕੀਤੇ। ਟਰੰਪ ਇਸ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ ਪਰ ਉਨ੍ਹਾਂ ਨੇ ਇਕ ਵੀਡੀਓ ਸੰਦੇਸ਼ ਵਿਚ ਇਸ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਅਦਭੁੱਤ ਅਤੇ ਅਹਿਮ ਕੋਸ਼ਿਸ਼ ਦੱਸਿਆ। ਸਮਾਗਮ ਵਿਚ ਕਈ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਪੇਸ਼ਕਾਰੀ ਦਿੱਤੀ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ।