ਯੂਕ੍ਰੇਨ : ਰੂਸੀ ਫੌਜ ਦੀ ਭਾਰੀ ਗੋਲਾਬਾਰੀ 'ਚ ਪੰਜ ਨਾਗਰਿਕਾਂ ਦੀ ਮੌਤ ਤੇ 18 ਜ਼ਖਮੀ

07/13/2022 9:02:21 PM

ਕੀਵ-ਯੂਕ੍ਰੇਨ 'ਚ ਰੂਸੀ ਫੌਜ ਦੀ ਤਾਜ਼ਾ ਗੋਲੀਬਾਰੀ 'ਚ ਘਟੋ-ਘੱਟ ਪੰਜ ਨਾਗਰਿਕਾਂ ਦੀ ਮੌਤ ਹੋ ਗਈ ਜਦਕਿ 18 ਹੋਰ ਜ਼ਖਮੀ ਹੋ ਗਏ। ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਨੇਤਸਕ ਪ੍ਰਸ਼ਾਸਨਿਕ ਪ੍ਰਮੁੱਖ ਪਾਵਲੇ ਕਾਯਰੀਲੇਂਕੋ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਦੋਨੇਤਸਕ ਸੂਬੇ 'ਚ ਹੋਈ। ਇਹ ਸੂਬਾ ਉਸ ਖੇਤਰ ਦਾ ਹਿੱਸਾ ਹੈ ਜਿਥੇ ਰੂਸ ਸਮਰਥਿਤ ਵੱਖਵਾਦੀ ਪਿਛਲੇ 8 ਸਾਲਾ ਤੋਂ ਵਿਦਰੋਹ ਕਰ ਰਹੇ ਹਨ। ਰੂਸੀ ਫੌਜੀਆਂ ਨੇ ਬਰਖਾਸਤ ਸ਼ਹਿਰ 'ਚ ਵੀ ਭਾਰੀ ਗੋਲੀਬਾਰੀ ਕੀਤੀ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 39 ਲੋਕਾਂ ਦੀ ਮੌਤ

ਗੁਆਂਢੀ ਨੁਹਾਂਸਕ ਸੂਬੇ ਦੇ ਗਵਰਨਰ ਸੇਰਹੀਯ ਹੈਦਈ ਨੇ ਕਿਹਾ ਕਿ ਯੂਕ੍ਰੇਨੀ ਸੈਨਿਕ ਰੂਸੀ ਗੋਲਾਬਾਰੀ ਦਰਮਿਆਨ ਦੋ ਪਿੰਡਾਂ 'ਤੇ ਮੁੜ ਕੰਟਰੋਲ ਕਰਨ ਲਈ ਲੜਾਈ ਲੜ ਰਹੇ ਹਨ। ਰੂਸੀ ਤੋਖਪਾਨੇ ਨੇ ਉੱਤਰ-ਪੂਰਬੀ ਯੂਕ੍ਰੇਨ 'ਚ ਵੀ ਗੋਲੇ ਵਰ੍ਹਾਏ ਹਨ ਜਿਥੇ ਦੇ ਖੇਤਰੀ ਗਵਰਨਰ ਓਲੇਗ ਸਾਇਨੀਹੁਬੋਵ ਨੇ ਰੂਸੀ ਸੈਨਿਕਾਂ 'ਤੇ ਖਾਰਕੀਵ 'ਚ ਨਾਗਰਿਕਾਂ ਨੂੰ ਡਰਾਉਣ ਦਾ ਦੋਸ਼ ਲਾਇਆ ਹੈ। ਰੂਸੀ ਸੈਨਿਕਾਂ ਦੇ ਯੂਕ੍ਰੇਨ ਦੇ ਪੂਰਬੀ ਹਿੱਸੇ 'ਚ ਵਧਣ ਦਰਮਿਆਨ ਯੂਕ੍ਰੇਨੀ ਫੌਜ ਨੇ ਦੱਖਣ 'ਚ ਇਕ ਸ਼ਹਿਰ 'ਤੇ ਫਿਰ ਤੋਂ ਆਪਣਾ ਕੰਟਰੋਲ ਕਰਨ ਦਾ ਦਾਅਵਾ ਕੀਤਾ ਹੈ। ਯੂਕ੍ਰੇਨ ਦੀ ਫੌਜ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਨੋਵਾ ਕਾਖੋਵਕਾ 'ਚ ਇਕ ਰੂਸੀ ਗੋਲਾ-ਬਾਰੂਦ ਡਿਪੋ ਨੂੰ ਨਸ਼ਟ ਕਰਨ ਲਈ ਮਿਜ਼ਾਈਲ ਦਾਗੀ।

ਇਹ ਵੀ ਪੜ੍ਹੋ : ਭਾਰਤ ਵੰਸ਼ੀਆਂ ਦਾ ਵਿਸ਼ਵ ਪੱਧਰ 'ਤੇ ਡੰਕਾ : ਨੀਤਿਨ ਮਹਿਤਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar