ਦੱਖਣੀ ਮੈਕਸੀਕੋ ’ਚ ਸੜਕ ਕੰਢਿਓਂ ਮਿਲੀਆਂ 5 ਲਾਸ਼ਾਂ

12/29/2021 11:35:53 AM

ਮੈਕਸੀਕੋ ਸਿਟੀ (ਭਾਸ਼ਾ) : ਦੱਖਣੀ ਮੈਕਸੀਕੋ ਵਿਚ ਮੰਗਲਵਾਰ ਨੂੰ ਇਕ ਸੜਕ ’ਤੇ 5 ਲੋਕਾਂ ਦੀਆਂ ਖ਼ੁਰਦ-ਬੁਰਦ ਲਾਸ਼ਾਂ ਮਿਲੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਲਾਸ਼ਾਂ ਗਯੁਹੇਰੋ ਸੂਬੇ ਵਿਚ ਇਗੁਆਲਾ ਸ਼ਹਿਰ ਨੇੜੇ ਇਕ ਸੜਕ ’ਤੇ ਪਈਆਂ ਸਨ।

ਇਹ ਵੀ ਪੜ੍ਹੋ : ਦੁਬਈ ’ਚ ਰਹਿੰਦੇ ਭਾਰਤੀਆਂ ਲਈ ਖ਼ਬਰ, ਬਾਲਕਨੀ 'ਚ ਕੱਪੜੇ ਸਕਾਉਣ ਸਣੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਪਵੇਗੀ ਭਾਰੀ

ਸਰਕਾਰੀ ਵਕੀਲ ਦੇ ਦਫ਼ਤਰ ਨੇ ਕਿਹਾ ਕਿ ਲਾਸ਼ਾਂ ਪੁਰਸ਼ਾਂ ਦੀਆਂ ਸਨ, ਜਿਨ੍ਹਾਂ ਦੇ ਮੂੰਹ ਅਤੇ ਗਰਦਨ ’ਤੇ ਚਾਕੂ ਦੇ ਵਾਰ ਦੇ ਨਿਸ਼ਾਨ ਸਨ। ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿਅਕਤੀਆਂ ਦੀਆਂ ਲਾਸ਼ਾਂ ਅਜਿਹੇ ਖੇਤਰ ਵਿਚ ਮਿਲੀਆਂ, ਜਿੱਥੇ ਅਕਸਰ ਡਰੱਗ ਗਿਰੋਹਾਂ ਵਿਚਾਲੇ ਹਿੰਸਾ ਹੁੰਦੀ ਰਹਿੰਦੀ ਹੈ। 

ਇਹ ਵੀ ਪੜ੍ਹੋ : ਸੂਡਾਨ ’ਚ ਸੋਨੇ ਦੀ ਖਾਨ ਧੱਸਣ ਕਾਰਨ 38 ਲੋਕਾਂ ਦੀ ਮੌਤ

 

cherry

This news is Content Editor cherry