ਚੀਨ ਦੇ ਹੀਲੋਂਗਜਿਆਂਗ ਸੂਬੇ ''ਚ ਢਹਿ-ਢੇਰੀ ਹੋਇਆ ਫਿਟਨੈਸ ਜਿਮ, 3 ਲੋਕਾਂ ਦੀ ਮੌਤ

11/07/2023 10:28:09 AM

ਇੰਟਰਨੈਸ਼ਨਲ ਡੈਸਕ - ਉੱਤਰ-ਪੂਰਬੀ ਚੀਨ ਦੇ ਹੀਲੋਂਗਜਿਆਂਗ ਸੂਬੇ ਵਿੱਚ ਇੱਕ ਫਿਟਨੈਸ ਕਲੱਬ ਦਾ ਢਾਂਚਾ ਢਹਿਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਦਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਵਲੋਂ ਦਿੱਤੀ ਗਈ ਹੈ। ਸਰਕਾਰੀ ਅਧਿਕਾਰੀਆਂ ਅਤੇ ਸਰਕਾਰੀ ਮੀਡੀਆ ਨੇ ਕਿਹਾ ਕਿ ਹੁਆਨਾਨ ਕਾਉਂਟੀ ਦੇ ਜਿਯਾਮੁਸੀ ਸ਼ਹਿਰ ਦੇ ਯੂਏਚੇਂਗ ਫਿਟਨੈਸ ਜਿਮਨੇਜ਼ੀਅਮ ਵਿੱਚ, ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਥੇ ਸੱਤ ਲੋਕ ਮੌਜੂਦ ਸਨ। 

ਇਹ ਵੀ ਪੜ੍ਹੋ - ਧਨਤੇਰਸ ਤੋਂ ਪਹਿਲਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਤਿੰਨ ਲੋਕ, ਸੰਭਵ ਤੌਰ 'ਤੇ ਬੱਚੇ, ਘਟਨਾ ਸਥਾਨ 'ਤੇ ਸਨ ਜਾਂ ਜਦੋਂ ਇਹ ਡਿੱਗਿਆ ਤਾਂ ਅੰਦਰ ਫਸ ਗਏ। ਸੂਤਰਾਂ ਅਨੁਸਾਰ ਇੱਕ ਸਥਾਨਕ ਨਿਵਾਸੀ ਦੇ ਕਿਹਾ ਕਿ ਢਹਿ ਢੇਰੀ ਹੋਇਆ ਫਿਟਨੈਸ ਕਲੱਬ ਇੱਕ ਬਾਸਕਟਬਾਲ ਦਾ ਅਖਾੜਾ ਹੈ, ਜਿੱਥੇ ਨੌਜਵਾਨਾਂ ਨੂੰ ਬਾਸਕਟਬਾਲ ਦੀ ਸਿਖਲਾਈ ਹੁੰਦੀ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਖਮੀਆਂ ਦੇ ਪਰਿਵਾਰ ਵਾਲੇ ਢਹਿ-ਢੇਰੀ ਹੋਏ ਉਕਤ ਸਥਾਨ 'ਤੇ ਪਹੁੰਚ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਿਊ ਸਨਸ਼ਾਈਨ ਦੁਆਰਾ ਪ੍ਰਬੰਧਿਤ ਜਿੰਮ ਦੇ ਇੰਚਾਰਜ ਵਿਅਕਤੀ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਇਹ ਵੀ ਪੜ੍ਹੋ - ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur