ਇਸ ਔਰਤ ਦੀ ਉਮਰ ਨੇ ਸਭ ਨੂੰ ਪਾਇਆ ਚੱਕਰਾਂ 'ਚ, ਦੱਸਿਆ ਆਪਣੀ ਤੰਦਰੁਸਤੀ ਦਾ ਰਾਜ਼

07/23/2017 10:41:37 AM

ਬੀਜਿੰਗ— ਚੀਨ 'ਚ ਯੇ ਵੈੱਨ ਨਾਂ ਦੀ ਔਰਤ ਨੂੰ ਦੇਖ ਹਰ ਕੋਈ ਉਸ ਦੀ ਉਮਰ ਬਾਰੇ ਗਲਤ ਅੰਦਾਜ਼ੇ ਲਗਾ ਲੈਂਦਾ ਹੈ। ਇਸ ਔਰਤ ਦੀ ਉਮਰ 51 ਸਾਲ ਹੈ ਪਰ ਹਰ ਕੋਈ ਇਸ ਨੂੰ ਦੇਖ ਕੇ 25-26 ਸਾਲ ਦੀ ਹੀ ਸਮਝ ਲੈਂਦਾ ਹੈ। ਇਸ ਦੀ ਖੂਬਸੂਰਤੀ ਅਤੇ ਤੰਦਰੁਸਤ ਸਰੀਰ ਨੂੰ ਦੇਖ ਕੇ ਹਰ ਕੋਈ ਇਸ ਦਾ ਰਾਜ਼ ਜਾਣਨਾ ਚਾਹੁੰਦਾ ਹੈ।

ਇਸ ਦੇ ਚਿਹਰੇ ਜਾਂ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਅਜੇ ਤਕ ਝੁਰੜੀਆਂ ਨਹੀਂ ਪਈਆਂ।

ਇਸ ਦੀ ਇਸ ਫਿਟਨੈੱਸ ਦਾ ਰਾਜ਼ ਹੈ ਨਿਯਮਤ ਰੂਪ 'ਚ ਕਸਰਤ ਤੇ ਤੈਰਾਕੀ ਕਰਨਾ ਅਤੇ ਖਾਣ-ਪੀਣ ਦਾ ਪੂਰਾ ਧਿਆਨ ਰੱਖਣਾ। ਇਸ ਨੂੰ ਤੈਰਾਕੀ ਦਾ ਬਹੁਤ ਸ਼ੌਂਕ ਹੈ । ਉਸ ਨੇ ਕਿਹਾ ਕਿ ਉਹ 30 ਸਾਲਾਂ ਦੀ ਉਮਰ ਤੋਂ ਤੈਰਾਕੀ ਕਰਦੀ ਹੈ ਅਤੇ ਹੁਣ ਉਹ ਪਹਿਲਾਂ ਨਾਲੋਂ ਵੀ ਵਧੇਰੇ ਜਵਾਨ ਹੋ ਗਈ ਹੈ। ਉਹ ਹਫਤੇ 'ਚ ਦੋ ਜਾਂ ਤਿੰਨ ਘੰਟੇ ਜਿੰਮ 'ਚ ਬਤੀਤ ਕਰਦੀ ਹੈ।  ਉਸ ਨੇ ਉਮੀਦ ਪ੍ਰਗਟ ਕੀਤੀ ਕਿ 80 ਸਾਲਾਂ ਦੀ ਉਮਰ ਤਕ ਵੀ ਉਹ ਤੰੰਦਰੁਸਤ ਰਹੇਗੀ।