ਪਹਿਲੀ ਵਾਰ ਫਾਰਚਿਊਨ ਦੀ ਸੂਚੀ ''ਚ ਵਧੀ ਮਹਿਲਾਵਾਂ ਦੀ ਗਿਣਤੀ, 16.5 ਫੀਸਦੀ ਦਾ ਹੋਇਆ ਵਾਧਾ

05/17/2019 3:00:53 PM

ਇਟਲੀ — 2019 ਦੀ ਤਾਜ਼ਾ ਫਾਰਚਿਊਨ 500 ਸੂਚੀ ਵਿਚ 33 ਮਹਿਲਾ CEO ਨੂੰ ਸ਼ਾਮਲ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ। ਇਹ ਮਹਿਲਾਵਾਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਕੰਪਨੀਆਂ ਦੀ ਕਮਾਨ ਸੰਭਾਲ ਰਹੀਆਂ ਹਨ। 2018 ਦੀ ਸੂਚੀ ਵਿਚ ਮਹਿਲਾਵਾਂ ਦੀ ਸੰਖਿਆ ਸਿਰਫ 24 ਸੀ। 1999 'ਚ ਸੂਚੀ ਵਿਚ ਸਿਰਫ ਦੋ ਮਹਿਲਾਵਾਂ ਸ਼ਾਮਲ ਸਨ, ਇਸ ਸਾਲ ਸੰਖਿਆ 33 ਹੋਣ ਨਾਲ ਇਨ੍ਹਾਂ ਦੀ ਹਿੱਸੇਦਾਰੀ 16.5% ਵਧ ਗਈ ਹੈ।

33 ਸਥਾਨ ਵਾਲੀ CEO ਇਸੇ ਹਫਤੇ ਸੂਚੀ ਵਿਚ ਸ਼ਾਮਲ ਹੋਈ

ਪਿਛਲੇ ਸਾਲ ਬੈਸਟ ਬਾਇ ਦੀ ਸੀ.ਈ.ਓ. ਕੋਰੀ ਬੈਰੀ, ਨਾਰਥਾਰਪ ਗਰੂਮੈਨ ਦੀ ਕੈਥੀ ਵਾਰਡਨ ਅਤੇ ਲੈਂਡ ਓ ਲੈਕਸ ਦੀ ਬੇਥ ਫੋਰਡ ਵਰਗੇ ਨਾਂ ਸ਼ਾਮਲ ਹਨ। ਦਿਲਚਸਪ ਗੱਲ ਇਹ ਹੈ ਕਿ 33ਵੇਂ ਸਥਾਨ 'ਤੇ ਜਗ੍ਹਾ ਬਣਾਉਣ ਵਾਲੀ CEO ਇਸੇ ਹਫਤੇ ਸੂਚੀ ਵਿਚ ਸ਼ਾਮਲ ਹੋਈ ਹੈ। ਘਰੇਲੂ ਵਰਤੋਂ ਦੀਆਂ ਚੀਜ਼ਾਂ ਵੇਚਣ ਵਾਲੀ ਕੰਪਨੀ ਬੇਡ, ਬਾਥ ਐਂਡ ਬਿਆਂਡ ਦੀ CEO ਮੈਰੀ ਵਿੰਸਟਨ ਇਸ ਸਾਲ ਸੂਚੀ 'ਚ ਸਥਾਨ ਬਣਾਉਣ ਵਾਲੀ ਆਖਰੀ ਮਹਿਲਾ ਬਣੀ। ਇਸ ਵਿਚ ਵਿਲਿਅਮਸ ਸੋਨੋਮਾ ਦੀ ਲਾਰਾ ਐਲਬਰ ਅਤੇ ਐਡਵਾਂਸ ਮਾਈਕ੍ਰੋ ਡਿਵਾਈਸ ਦੀ ਲੀਜ਼ਾ ਸੂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਦੋਵੇਂ ਕ੍ਰਮਵਾਰ 2010 ਅਤੇ 2014 ਦੇ ਸਿਖਰ ਅਹੁਦਿਆਂ 'ਤੇ ਹਨ।

ਕਾਰਜਸਥਾਨ 'ਤੇ ਮਹਿਲਾਵਾਂ ਦੀ ਮੌਜੂਦਗੀ 'ਤੇ ਕੰਮ ਕਰਨ ਵਾਲੀ ਕੰਸਲਟਿੰਗ ਅਤੇ ਰਿਸਰਚ ਫਰਮ ਕੈਟੇਲਿਸਟ ਦੀ ਸੀ.ਈ.ਓ. ਲਾਰੈਨ ਹੇਰਿਟਾਨ ਦੇ ਮੁਤਾਬਕ ਕੰਪਨੀਆਂ ਦੇ ਬੋਰਡ 'ਚ ਮਹਿਲਾਵਾਂ ਦੀ ਜ਼ਿਕਰਯੋਗ ਭੂਮਿਕਾ ਦੇਖ ਰਹੇ ਹਨ। ਹੁਣ ਬੋਰਡ ਨੂੰ ਇਨ੍ਹਾਂ ਭਵਿੱਖ ਦੀਆਂ CEO ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਕਰੀਬ 15 ਸਾਲ ਪਹਿਲਾਂ ਫਾਰਚਿਊਨ 500 ਸੂਚੀ 'ਚ ਬੋਰਡ ਦੀ ਕੁਰਸੀ 'ਤੇ ਮਹਿਲਾਵਾਂ ਦੀ ਮੌਜੂਦਗੀ 15.7 % ਹੀ ਸੀ। ਅੱਜ ਇਹ ਵੱਧ ਕੇ 25.5 'ਤੇ ਪਹੁੰਚ ਗਈ ਹੈ। ਉਤਾਹ ਸਟੇਟ ਯੂਨੀਵਰਸਿਟੀ ਦੀ ਪ੍ਰੋਫੈਸਰ ਕ੍ਰਿਸਟੀ ਗਲਾਸ ਦੇ ਮੁਤਾਬਕ  ਬੋਰਡ 'ਚ ਮਹਿਲਾਵਾਂ ਦੀ ਨਿਯੁਕਤੀ ਨਾਲ ਕੰਪਨੀਆਂ ਨੂੰ ਫਾਇਦਾ ਹੀ ਹੋਵੇਗਾ।

ਮਸਕ ਦੀ ਕੰਪਨੀ ਟੈਸਲਾ 116 ਸਥਾਨ ਚੜ੍ਹ ਕੇ 144ਵੇਂ ਸਥਾਨ 'ਤੇ ਪਹੁੰਚ ਗਈ

ਫਾਰਚਿਊਨ 500 ਦੀ ਇਸ ਸਾਲ ਦੀ ਸੂਚੀ ਵਿਚ ਸਿਖਰ 'ਤੇ ਵਾਲਮਾਰਟ ਹੈ। ਲਗਾਤਾਰ ਸੱਤਵੇਂ ਸਾਲ ਤੋਂ ਕੰਪਨੀ ਨੇ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੋਈ ਹੈ। ਐਪਲ ਲਗਾਤਾਰ ਪੰਜਵੇਂ ਸਾਲ ਫਾਇਦੇ 'ਚ ਰਹੀ, ਇਸ ਨੂੰ ਤੀਜਾ ਸਥਾਨ ਮਿਲਿਆ ਹੈ। ਐਮਾਜ਼ੋਨ ਪਹਿਲੀ ਵਾਰ ਸਿਖਰ 5 ਕੰਪਨੀਆਂ 'ਚ ਸ਼ਾਮਲ ਹੋ ਸਕੀ ਹੈ। ਇਲੋਨ ਮਸਕ ਦੀ ਕਾਰ ਕੰਪਨੀ ਟੈਸਲਾ 116 ਸਥਾਨ ਦੇ ਵਾਧੇ ਨੂੰ ਲੈ ਕੇ 144ਵੇਂ ਸਥਾਨ 'ਤੇ ਪਹੁੰਚ ਗਈ ਹੈ।



 


Related News