ਕੈਲਗਰੀ ''ਚ ਸਰਦੀਆਂ ਦੀ ਪਹਿਲੀ ਬਰਫਬਾਰੀ, ਸਕੀਇੰਗ ਸ਼ੌਕੀਨਾਂ ਨੂੰ ਚੜ੍ਹਿਆ ਚਾਅ

10/15/2020 12:27:51 PM

ਕੈਲਗਰੀ- ਕੈਨੇਡਾ ਵਿਚ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਬੁੱਧਵਾਰ ਨੂੰ ਕੈਲਗਰੀ ਵਿਚ ਇਸ ਸਿਆਲ ਦੀ ਪਹਿਲੀ ਬਰਫਬਾਰੀ ਹੋਈ। ਅਕਤੂਬਰ ਦੇ ਅੱਧ ਵਿਚ ਮੌਸਮ ਹੋਰ ਠੰਡਾ ਹੋ ਗਿਆ ਹੈ ਤੇ ਬਰਫ ਦੀ ਚਿੱਟੀ ਚਾਦਰ ਨੇ ਘਰਾਂ ਦੀਆਂ ਛੱਤਾਂ, ਸੜਕਾਂ ਅਤੇ ਬਾਹਰ ਖੜ੍ਹੇ ਵਾਹਨਾਂ ਨੂੰ ਢੱਕ ਦਿੱਤਾ। 

ਲੋਕ ਬਹੁਤ ਖੁਸ਼ ਦਿਖਾਈ ਦਿੱਤੇ ਅਤੇ ਕਈਆਂ ਨੇ ਤਾਂ ਸਨੋਅਮੈਨ ਵੀ ਬਣਾਏ। ਲੋਕਾਂ ਨੇ ਦੱਸਿਆ ਕਿ ਉਹ ਬਰਫਬਾਰੀ ਦਾ ਮਜ਼ਾ ਲੈਣ ਲਈ ਬਾਹਰ ਆਏ ਤੇ ਬੱਚੇ ਬਹੁਤ ਖੁਸ਼ ਹੋਏ। ਹਾਲਾਂਕਿ ਬਾਅਦ ਵਿਚ ਧੁੱਪ ਨਿਕਲ ਆਈ ਤੇ ਬਰਫ ਪਿਘਲ ਗਈ। 

ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਬਰਫਬਾਰੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪਾਰਕ, ਖੇਡ ਦੇ ਮੈਦਾਨ, ਦਰੱਖ਼ਤ ਸਭ ਬਰਫ ਨਾਲ ਭਰੇ ਹੋਏ ਸਨ ਤੇ ਸਭ ਦੇਖਣ ਵਿਚ ਬਹੁਤ ਸੋਹਣਾ ਲੱਗ ਰਿਹਾ ਸੀ। 
ਸਕੀਇੰਗ ਕਰਨ ਵਾਲਿਆਂ ਨੂੰ ਇਸ ਦਿਨ ਦਾ ਬਹੁਤ ਇੰਤਜ਼ਾਰ ਹੁੰਦਾ ਹੈ ਕਿਉਂਕਿ ਬਰਫ ਨਾਲ ਭਰੀਆਂ ਪਹਾੜੀਆਂ 'ਤੇ ਸਕੀਇੰਗ ਕਰਨ ਲਈ ਉਹ ਸਾਲ ਭਰ ਤੋਂ ਉਡੀਕ ਕਰਦੇ ਹਨ। ਹਾਲਾਂਕਿ ਇਸ ਵਾਰ ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਕਾਫੀ ਸਾਵਧਾਨੀਆਂ ਵਰਤਣੀਆਂ ਪੈਣਗੀਆਂ।

Lalita Mam

This news is Content Editor Lalita Mam