ਸਕਾਟਲੈਂਡ 'ਚ ਖੁੱਲ੍ਹਿਆ ਦਿਵਿਆਂਗ ਲੋਕਾਂ ਲਈ ਪਹਿਲਾ ਜਿਮ

01/19/2022 5:58:41 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਇਕ ਨਿੱਜੀ ਟ੍ਰੇਨਰ ਵੱਲੋਂ ਅਜਿਹਾ ਪਹਿਲਾ ਜਿਮ ਖੋਲ੍ਹਿਆ ਗਿਆ ਹੈ, ਜੋ ਦਿਵਿਆਂਗਤਾ ਜਾਂ ਲੰਮੇ ਸਮੇਂ ਦੇ ਸਰੀਰਕ ਰੋਗਾਂ ਵਾਲੇ ਲੋਕਾਂ ਨੂੰ ਸਮਰਪਿਤ ਹੈ। ਸਟ੍ਰੈਟਨ, ਮਿਡਲੋਥੀਅਨ ਵਿਚ ਡੀ. ਆਰ. ਇਨਕਲੂਸਿਵ ਫਿਟਨੈੱਸ, ਉਹਨਾਂ ਲੋਕਾਂ ਨੂੰ ਨਿੱਜੀ ਸਿਖਲਾਈ, ਸਿਹਤਮੰਦੀ ਦੀਆਂ ਸੇਵਾਵਾਂ ਦਿੰਦਾ ਹੈ, ਜਿਹਨਾਂ ਲਈ ਜਿਮ ਤੱਕ ਪਹੁੰਚਣਾ ਬੇਹੱਦ ਮੁਸ਼ਕਿਲ ਹੈ।

ਇਹ ਸਹੂਲਤ ਡੇਲ ਰੌਬਰਟਸਨ ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਸ ਨੇ 15 ਸਾਲਾਂ ਤੋਂ ਦਿਵਿਆਂਗ ਲੋਕਾਂ ਨਾਲ ਕੰਮ ਕੀਤਾ ਹੈ। ਡੇਲ ਅਨੁਸਾਰ ਦਿਵਿਆਂਗ ਲੋਕਾਂ ਨੇ ਆਮ ਤੇ ਸਿਹਤਮੰਦ ਲੋਕਾਂ ਨਾਲ ਭਰੇ ਜਿਮ ਵਿਚ ਆਉਣਾ ਬੰਦ ਕਰ ਦਿੱਤਾ ਗਿਆ ਸੀ ਅਤੇ ਉਸ ਨੇ ਉਹਨਾਂ ਨੂੰ ਉਹ ਸਾਜ਼ੋ-ਸਾਮਾਨ ਵਰਤਦੇ ਹੋਏ ਦੇਖਿਆ ਸੀ, ਜੋ ਉਹ ਨਹੀਂ ਵਰਤ ਸਕਦੇ ਸਨ, ਪਰ ਇਸ ਜਿਮ ਵਿਚ ਉਹ ਸਭ ਕੁਝ ਹੈ ਜੋ ਦਿਵਿਆਂਗ ਲੋਕ ਵਰਤ ਸਕਦੇ ਹਨ।

ਉਹਨਾਂ ਦਾ ਕਹਿਣਾ ਹੈ ਕਿ

ਸਕਾਟਲੈਂਡ ਵਿਚ ਲਗਭਗ 10 ਲੱਖ ਲੋਕ (ਪੰਜ ਵਿਚੋਂ ਇਕ) ਵਿਚ ਦਿਵਿਆਂਗਤਾ ਹੈ  ਪਰ ਸਕਾਟਿਸ਼ ਡਿਸਏਬਿਲਿਟੀ ਸਪੋਰਟ ਦੀ ਖੋਜ ਦਰਸਾਉਂਦੀ ਹੈ ਕਿ ਚਾਰ ਵਿਚੋਂ ਸਿਰਫ਼ ਇਕ ਸਪੋਰਟਸ ਕਲੱਬ ਹੀ ਮਹਿਸੂਸ ਕਰਦਾ ਹੈ ਕਿ ਉਹਨਾਂ ਕੋਲ ਦਿਵਿਆਂਗ ਲੋਕਾਂ ਲਈ ਭਾਗ ਲੈਣ ਲਈ ਢੁੱਕਵੀਆਂ ਸਹੂਲਤਾਂ, ਸਟਾਫ਼ ਦੀ ਸਿਖਲਾਈ ਅਤੇ ਉਪਕਰਣ ਹਨ।

cherry

This news is Content Editor cherry