ਕੋਵਿਡ-19 ਮਰੀਜ਼ਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ 10 ਦਿਨਾਂ ਤੱਕ ਰਹਿੰਦੈ ਵਧੇਰੇ ਖਤਰਾ

12/15/2020 7:22:01 PM

ਵਾਸ਼ਿੰਗਟਨ : ਕੋਵਿਡ-19 ਦੇ ਮਰੀਜ਼ਾਂ ਲਈ ਹਸਪਤਾਲ ਵਿਚੋਂ ਛੁੱਟੀ ਮਿਲਣ ਦੇ ਡੇਢ ਹਫਤੇ ਤੱਕ ਬਹੁਤ ਜੋਖਿਮ ਰਹਿੰਦਾ ਹੈ ਤੇ ਮਰੀਜ਼ਾਂ ਦੇ ਫਿਰ ਤੋਂ ਹਸਪਤਾਲ ਵਿਚ ਦਾਖਲ ਹੋਣ ਜਾਂ ਮੌਤ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਕ ਨਵੇਂ ਅਧਿਐਨ ਵਿਚ ਇਹ ਕਿਹਾ ਗਿਆ ਹੈ।  ਖੋਜਕਾਰਾਂ ਨੇ ਪਤਾ ਲਾਇਆ ਕਿ ਹਾਰਟ ਅਟੈਕ ਅਤੇ ਨਿਮੋਨੀਆ ਦੇ ਇਲਾਜ ਲਈ ਹਸਪਤਾਲ ਵਿਚ ਦਾਖਲ ਕੀਤੇ ਗਏ ਮਰੀਜ਼ਾਂ ਦੀ ਤੁਲਨਾ ਵਿਚ ਕੋਵਿਡ-19 ਦੇ ਮਰੀਜ਼ਾਂ ਦੇ ਛੁੱਟੀ ਮਿਲਣ ਤੋਂ ਅਗਲੇ 10 ਦਿਨਾਂ ਵਿਚ ਫਿਰ ਤੋਂ ਹਸਪਤਾਲ ਵਿਚ ਆਉਣ ਜਾਂ ਮੌਤ ਦਾ 40 ਤੋਂ 60 ਫੀਸਦੀ ਤੱਕ ਵਧੇਰੇ ਖਤਰਾ ਹੁੰਦਾ ਹੈ।

ਇਹ ਵੀ ਪੜ੍ਹੋ -ਕੋਰੋਨਾ ਟੀਕੇ ਉੱਤੇ ਖਤਰਾ, ਮਾਡਰਨਾ ਵੈਕਸੀਨ ਉੱਤੇ ਸਾਈਬਰ ਅਟੈਕ

ਮੈਗੇਜ਼ੀਨ 'ਜਾਮਾ' ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਹਸਪਤਾਲ ਤੋਂ ਛੁੱਟੀ ਮਿਲਣ ਦੇ ਅਗਲੇ 60 ਦਿਨਾਂ ਵਿਚ ਫਿਰ ਤੋਂ ਹਸਪਤਾਲ ਵਿਚ ਦਾਖਲ ਹੋਣ ਜਾਂ ਮੌਤ ਦਾ ਖਤਰਾ ਦੋਵਾਂ ਰੋਗਾਂ ਦੇ ਮਰੀਜ਼ਾਂ ਦੀ ਤੁਲਨਾ ਵਿਚ ਘੱਟ ਹੋ ਜਾਂਦਾ ਹੈ। ਅਧਿਐਨ ਵਿਚ 132 ਹਸਪਤਾਲਾਂ ਵਿਚ ਕੋਵਿਡ-19 ਦੇ ਦਾਖਲ ਹੋਏ ਤਕਰੀਬਨ 2200 ਮਰੀਜ਼ਾਂ ਦੇ ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਦਾ ਵਿਸ਼ਲੇਸ਼ਣ ਕੀਤਾ ਗਿਆ।

ਇਹ ਵੀ ਪੜ੍ਹੋ -ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 27,927 ਨਵੇਂ ਮਾਮਲੇ ਆਏ ਸਾਹਮਣੇ

ਉਨ੍ਹਾਂ ਦੀ ਨਿਮੋਨੀਆ ਲਈ ਦਾਖਲ ਹੋਏ 1800 ਮਰੀਜ਼ਾਂ ਤੇ ਹਾਰਟ ਅਟੈਕ ਦੇ 3500 ਮਰੀਜ਼ਾਂ ਦੀ ਹਾਲਤਾਂ ਨਾਲ ਤੁਲਨਾ ਕੀਤੀ ਗਈ। ਸ਼ੁਰੂਆਤੀ ਦੋ ਮਹੀਨਿਆਂ ਵਿਚ ਹਸਪਤਾਲ ਵਿਚੋਂ ਛੁੱਟੀ ਲੈ ਚੁੱਕੇ ਕੋਵਿਡ-19 ਮਰੀਜ਼ਾਂ ਦੀ ਮੌਤ ਹੋ ਗਈ ਤੇ ਤਕਰੀਬਨ 20 ਫੀਸਦੀ ਨੂੰ ਫਿਰ ਤੋਂ ਹਸਪਤਾਲ ਦਾਖਲ ਕਰਵਾਉਣਾ ਪਿਆ। ਅਧਿਐਨ ਦੇ ਲੇਖਕ ਤੇ ਅਮਰੀਕਾ ਦੇ ਮਿਸ਼ੀਗਨ ਯੂਨੀਵਰਸਿਟੀ ਵਿਚ ਮਹਾਮਾਰੀ ਮਾਹਤ ਜਾਨ ਪੀ ਡੁਨੇਲੀ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਬੀਮਾਰ ਲੋਕਾਂ ਅਤੇ ਕੋਵਿਡ-19 ਮਰੀਜ਼ਾਂ ਦੀ ਤੁਲਨਾ ਕਰਨ ਉੱਤੇ ਸਾਨੂੰ ਪਹਿਲੇ ਤੋਂ ਦੂਜੇ ਹਫਤੇ ਵਿਚ ਵੱਡਾ ਜੋਖਿਮ ਨਜ਼ਰ ਆਇਆ। ਇਹ ਮਿਆਦ ਕਿਸੇ ਵੀ ਮਰੀਜ਼ ਦੇ ਲਈ ਖਤਰਨਾਕ ਹੁੰਦੀ ਹੈ।

ਇਹ ਵੀ ਪੜ੍ਹੋ -ਚੀਨੀ ਜਾਸੂਸ ਨਾਲ ਖੁਫੀਆ ਜਾਣਕਾਰੀ ਸਾਂਝੀ ਨਹੀਂ ਕੀਤੀ : ਅਮਰੀਕੀ ਸੰਸਦ ਮੈਂਬਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

 

Karan Kumar

This news is Content Editor Karan Kumar