ਇਜ਼ਰਾਇਲ ''ਚ ਉਤਰਿਆ UAE ਦਾ ਪਹਿਲਾ ਵਪਾਰਕ ਜਹਾਜ਼

05/20/2020 8:27:19 AM

ਯੇਰੂਸ਼ਲਮ- ਫਲਸਤੀਨੀਆਂ ਲਈ ਰਾਹਤ ਸਮੱਗਰੀ ਲੈ ਕੇ ਯੂ. ਏ. ਈ. ਦਾ ਏਤਿਹਾਦ ਏਅਰਵੇਜ਼ ਜਹਾਜ਼ ਮੰਗਲਵਾਰ ਨੂੰ ਇਜ਼ਰਾਇਲ ਵਿਚ ਲੈਂਡ ਕੀਤਾ ਅਤੇ ਇਸ ਦੇ ਨਾਲ ਹੀ ਇਜ਼ਰਾਇਲ ਵਿਚ ਉਤਰਨ ਵਾਲਾ ਸੰਯੁਰਤ ਅਰਬ ਅਮੀਰਾਤ ਦਾ ਪਹਿਲਾ ਵਪਾਰਕ ਜਹਾਜ਼ ਬਣ ਗਿਆ। ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਇਹ ਸਾਂਝ ਦੇਖਣ ਨੂੰ ਮਿਲੀ ਹੋਵੇ।

ਇਜ਼ਰਾਇਲ ਦੇ ਹਵਾਈ ਅੱਡੇ ਇੰਚਾਰਜ ਮੁਤਾਬਕ ਕਾਰਗੋ ਜਹਾਜ਼ ਤੇਲ ਅਵੀਵ ਦੇ ਬਾਹਰੀ ਖੇਤਰ ਵਿਚ ਬੇਨ ਗੁਰੀਅਨ ਹਵਾਈ ਅੱਡੇ 'ਤੇ ਉਤਰਿਆ। ਅਮੀਰਾਤ ਵਿਚ ਇਜ਼ਰਾਇਲ ਦੇ ਅੰਬੈਸਡਰ ਡੈਨੀ ਡਨੋਨ ਨੇ ਟਵੀਟ ਕਰ ਕੇ ਕਿਹਾ,'ਪਹਿਲੀ ਵਾਰ ਏਤਿਹਾਦ ਕਾਰਗੋ ਜਹਾਜ਼ ਇਜ਼ਰਾਇਲ ਦੇ ਬੇਨ-ਗੁਰੀਅਨ ਹਵਾਈ ਅੱਡੇ 'ਤੇ ਉਤਰਿਆ। ਉਮੀਦ ਹੈ ਕਿ ਜਲਦੀ ਹੀ ਅਸੀਂ ਯਾਤਰੀ ਉਡਾਣਾਂ ਵੀ ਦੇਖਾਂਗੇ।' 


ਯੂ. ਐੱਨ. ਮੁਤਾਬਕ ਜਹਾਜ਼ ਵਿਚ 16 ਟਨ ਦਵਾਈਆਂ ਹਨ। ਹਾਲਾਂਕਿ ਯੇਰੂਸ਼ਲਮ ਅਤੇ ਆਬੂ ਧਾਬੀ ਦੇ ਰਸਮੀ ਰਿਸ਼ਤੇ ਨਹੀਂ ਹਨ ਪਰ ਇਹ ਚੰਗੀ ਸ਼ੁਰੂਆਤ ਹੋ ਸਕਦੀ ਹੈ। ਚਿੱਟੇ ਰੰਗ ਦੇ ਜਹਾਜ਼ ਬੇਨ ਗੁਰੀਓਨ ਹਵਾਈ ਅੱਡੇ 'ਤੇ ਉਤਰਿਆ ਤਾਂ ਇਸ ਇਤਿਹਾਸਕ ਪਲ ਨੂੰ ਦੇਖਣ ਵਾਲੇ ਖੁਸ਼ ਹੋ ਗਏ। 

Lalita Mam

This news is Content Editor Lalita Mam