ਯੂਕ੍ਰੇਨ ਦੇ ਸ਼ਹਿਰਾਂ ''ਚ ਗੋਲੀਬਾਰੀ, ਪ੍ਰਮਾਣੂ ਪਲਾਂਟ ਦੇ ਨੇੜੇ ਦੇ ਇਲਾਕਿਆਂ ਨੂੰ ਵੀ ਬਣਾਇਆ ਗਿਆ ਨਿਸ਼ਾਨਾ

08/04/2022 10:04:47 PM

ਕੀਵ-ਭਿਆਨਕ ਧਮਾਕਿਆਂ ਨਾਲ ਦੱਖਣੀ ਯੂਕ੍ਰੇਨ ਦਾ ਸ਼ਹਿਰ ਮਾਈਕੋਲੀਵ ਵੀਰਵਾਰ ਨੂੰ ਹਿੱਲ ਗਿਆ। ਦੇਸ਼ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ਨੇੜੇ ਸਥਿਤ ਸ਼ਹਿਰ ਨੂੰ ਵੀ ਰੂਸੀ ਸੁਰੱਖਿਆ ਬਲਾਂ ਨੇ ਨਿਸ਼ਾਨਾ ਬਣਾਇਆ। ਯੂਕ੍ਰੇਨ ਦੇ ਰਾਸ਼ਟਰਪਤੀ ਦਫਤਰ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਦਫਤਰ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਘਟੋ-ਘੱਟ ਚਾਰ ਆਮ ਨਾਗਰਿਕ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋ ਗਏ। ਯੂਕ੍ਰੇਨ ਦੇ ਘਟੋ-ਘੱਟ 9 ਖੇਤਰਾਂ 'ਚ ਗੋਲੀਬਾਰੀ ਕੀਤੀ ਗਈ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਅਮਿਤ ਪੰਘਾਲ ਸੈਮੀਫਾਈਨਲ 'ਚ, ਭਾਰਤ ਦਾ ਮੁੱਕੇਬਾਜ਼ੀ 'ਚ ਚੌਥਾ ਤਮਗਾ ਪੱਕਾ

ਯੂਕ੍ਰੇਨ ਦੇ ਅਧਿਕਾਰੀਆਂ ਮੁਤਾਬਕ ਰੂਸੀ ਸੁਰੱਖਿਆ ਬਲਾਂ ਨੇ ਮੱਧ ਨਿਪੋਪੇਟਰੋਵਸਕ ਖੇਤਰ ਦੇ ਨਿਕੋਪੋਲ ਨੂੰ 60 ਰਾਕੇਟ ਨਾਲ ਨਿਸ਼ਾਨਾ ਬਣਾਇਆ। ਸ਼ਹਿਰ 'ਚ ਕਰੀਬ 50 ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ ਗਈਆਂ। ਹਮਲਿਆਂ 'ਚ ਬਿਜਲੀ ਲਾਈਨ ਦੇ ਪ੍ਰਭਾਵਿਤ ਹੋਣ ਨਾਲ ਬਿਜਲੀ ਸਪਲਾਈ ਵੀ ਠੱਪ ਹੋ ਗਈ। ਨਿਕੋਪੋਲ ਨਾਈਪਰ ਨਦੀ ਦੇ ਕੰਢੇ ਸਥਿਤ ਹੈ ਜਿਥੇ ਜਾਪੋਰੀਜ਼ੀਆ ਪ੍ਰਮਾਣੂ ਪਲਾਂਟ ਹੈ। ਰੂਸ ਨੇ ਯੁੱਧ ਦੇ ਸ਼ੁਰੂਆਤੀ ਦਿਨਾਂ 'ਚ ਇਸ ਪਲਾਂਟ 'ਤੇ ਕਬਜ਼ਾ ਕਰ ਲਿਆ ਸੀ।

ਇਹ ਵੀ ਪੜ੍ਹੋ : ਰਿਲਾਇੰਸ ਬ੍ਰਾਂਡਸ ਲਿਮਟਿਡ ਨੇ ਬਾਲੇਨਸਿਏਗਾ ਨਾਲ ਇਕ ਫ੍ਰੈਂਚਾਇਜ਼ੀ ਸਮਝੌਤੇ 'ਤੇ ਕੀਤੇ ਦਸਤਖਤ

ਸੰਯੁਕਤ ਰਾਸ਼ਟਰ ਪ੍ਰਮਾਣੂ ਨਿਗਰਾਨੀ ਏਜੰਸੀ ਦੇ ਮੁਖੀ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਜਾਪੋਰੀਜ਼ੀਆ ਪਲਾਂਟ ਦੀ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਰਾਸ਼ਟਰਪਤੀ ਦਫਤਰ ਨੇ ਕਿਹਾ ਕਿ ਉੱਤਰੀ ਯੂਕ੍ਰੇਨ 'ਚ, ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਨੂੰ ਵੀ ਰੂਸੀ ਸੁਰੱਖਿਆ ਬਲਾਂ ਨੇ ਨਿਸ਼ਾਨਾ ਬਣਾਇਆ। ਸ਼ਹਿਰ 'ਚ ਕਈ ਉਦਯੋਗਿਕ ਇਕਾਈਆਂ 'ਤੇ ਬੰਬਾਰੀ ਕੀਤੀ ਗਈ। ਨੇੜੇ ਦੇ ਸ਼ਹਿਰ ਚੂਹੂਈਵ 'ਚ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ 'ਤੇ ਵੀ ਬੰਬਾਰੀ ਕੀਤੀ ਗਈ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਇਕ ਚੀਨ' ਨੀਤੀ ਨੂੰ ਲੈ ਕੇ ਵਚਨਬੱਧ : ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar