ਤਾਈਵਾਨ ’ਚ 13 ਮੰਜ਼ਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਵੇਖੋ ਮੌਕੇ ਦੀਆਂ ਤਸਵੀਰਾਂ

10/14/2021 2:37:40 PM

ਤਾਈਪੇ (ਭਾਸ਼ਾ)- ਦੱਖਣੀ ਤਾਈਵਾਨ ਵਿਚ 13 ਮੰਜ਼ਲਾ ਇਕ ਇਮਾਰਤ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਅਤੇ 51 ਹੋਰ ਜ਼ਖ਼ਮੀ ਹੋ ਗਏ ਹਨ। ਕਾਓਸ਼ੁੰਗ ਸ਼ਹਿਰ ਦੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇਕ ਬਿਆਨ ਵਿਚ ਕਿਹਾ ਕਿ ਅੱਗ ਤੜਕੇ ਸਵੇਰੇ 3 ਵਜੇ ਦੇ ਕਰੀਬ ਲੱਗੀ। ਫਾਇਰ ਬ੍ਰਿਗੇਡ ਕਰਮਚਾਰੀ ਖੋਜ ਅਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਹੇਠਲੀਆਂ ਮੰਜ਼ਿਲਾਂ 'ਤੇ ਲੱਗੀ ਅੱਗ ਬੁਝਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਫੇਸਬੁੱਕ ਦੇ ਢਾਈ ਅਰਬ ਯੂਜ਼ਰਸ ਦੀ ਨਿਗਰਾਨੀ ਕਰਦੇ ਹਨ 40 ਹਜ਼ਾਰ ਮੁਲਾਜ਼ਮ

ਕਾਓਸ਼ੁੰਗ ਸ਼ਹਿਰ ਦੇ ਫਾਇਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 46 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਤਾਈਵਾਨ ਵਿਚ ਮੌਤ ਦੇ ਅੰਕੜਿਆਂ ਦੀ ਅਧਿਕਾਰਤ ਪੁਸ਼ਟੀ ਸਿਰਫ਼ ਹਸਪਤਾਲ ਵਿਚ ਕੀਤੀ ਜਾਂਦੀ ਹੈ ਅਤੇ ਜ਼ਖ਼ਮੀ ਹੋਏ 51 ਹੋਰ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਫਾਇਰ ਵਿਭਾਗ ਦੇ ਇਕ ਬਿਆਨ ਅਨੁਸਾਰ ਅੱਗ ਬਹੁਤ ਭਿਆਨਕ ਸੀ ਅਤੇ ਇਮਾਰਤ ਦੀਆਂ ਕਈ ਮੰਜ਼ਲਾਂ ਅੱਗ ਵਿਚ ਸੁਆਹ ਹੋ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਗਵਾਹਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਸਵੇਰੇ 3 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣੀ ਸੀ। ਅਧਿਕਾਰਤ ਬਿਆਨ ਅਨੁਸਾਰ ਇਮਾਰਤ 40 ਸਾਲ ਪੁਰਾਣੀ ਸੀ, ਜਿਸ ਵਿਚ ਹੇਠਲੀ ਮੰਜ਼ਿਲ 'ਤੇ ਦੁਕਾਨਾਂ ਅਤੇ ਉਪਰ ਅਪਾਰਟਮੈਂਟ ਸਨ।

ਇਹ ਵੀ ਪੜ੍ਹੋ : ਨਾਰਵੇ ’ਚ ਸਿਰਫਿਰੇ ਵਿਅਕਤੀ ਨੇ ਤੀਰ-ਕਮਾਨ ਨਾਲ ਕੀਤਾ ਹਮਲਾ, 5 ਲੋਕਾਂ ਦੀ ਮੌਤ

cherry

This news is Content Editor cherry