ਕੈਨੇਡਾ ਪੋਸਟ ਦੇ ਦਫਤਰ ਨੂੰ ਲੱਗੀ ਅੱਗ, ਹੋਇਆ 15 ਲੱਖ ਡਾਲਰ ਦਾ ਨੁਕਸਾਨ

09/25/2017 12:10:23 AM

ਓਟਾਵਾ— ਕੈਨੇਡਾ ਪੋਸਟ ਦੇ ਮੁੱਖ ਦਫ਼ਤਰ ਦੀ ਇਕ ਇਮਾਰਤ 'ਚ ਅੱਗ ਲੱਗਣ ਦੀ ਖਬਰ ਮਿਲੀ ਹੈ, ਜਿਸ ਕਾਰਨ ਘੱਟੋ ਘੱਟ 15 ਲੱਖ ਡਾਲਰ ਦਾ ਨੁਕਸਾਨ ਹੋ ਗਿਆ। ਓਟਾਵਾ ਫ਼ਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 720 ਹੈਰਨ ਰੋਡ 'ਤੇ ਸਥਿਤ ਚਾਰ ਮੰਜ਼ਿਲਾ ਇਮਾਰਤ 'ਚ ਸ਼ਨੀਵਾਰ ਸਵੇਰੇ 6.37 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ।
ਫ਼ਾਇਰ ਸਰਵਿਸ ਦੇ ਮੁਲਾਜ਼ਮਾਂ ਨੇ ਛੇਤੀ ਹੀ ਅੱਗ 'ਤੇ ਕਾਬੂ ਕਰ ਲਿਆ ਅਤੇ ਇਸ ਦੌਰਾਨ ਨੂੰ ਕਿਸੇ ਨੂੰ ਸਰੀਰਕ ਨੁਕਸਾਨ ਨਹੀਂ ਪੁੱਜਾ। ਉਧਰ ਕੈਨੇਡਾ ਪੋਸਟ ਦੇ ਇਕ ਬੁਲਾਰੇ ਨੇ ਕਿਹਾ ਕਿ ਅੱਗ ਲੱਗਣ ਦੀ ਘਟਨਾ ਨਾਲ ਡਾਕ ਵੰਡਣ ਦੀ ਪ੍ਰਕਿਰਿਆ ਪ੍ਰਭਾਵਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਸਾਫ਼-ਸਫ਼ਾਈ ਤੋਂ ਬਾਅਦ ਨੁਕਸਾਨ ਦਾ ਅਸਲ ਅੰਦਾਜ਼ਾ ਲਾਇਆ ਜਾਵੇਗਾ।