ਢਾਕਾ 'ਚ ਅੱਗ ਨਾਲ 100 ਝੁੱਗੀਆਂ ਸੜ ਕੇ ਹੋਈਆਂ ਸੁਆਹ

03/14/2023 12:30:21 PM

ਢਾਕਾ (ਵਾਰਤਾ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਸਭ ਤੋਂ ਵੱਡੀ ਝੁੱਗੀ ਬਸਤੀਆਂ ਵਿੱਚੋਂ ਇੱਕ ਕੁਨੀਪਾਰਾ ਝੁੱਗੀ ਬਸਤੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 100 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਫਾਇਰ ਸਰਵਿਸ ਹੈੱਡਕੁਆਰਟਰ ਵਿਚ ਡਿਊਟੀ ਅਧਿਕਾਰੀ ਰਾਸ਼ਿਦ ਬਿਨ ਖਾਲਿਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 7:50 'ਤੇ ਢਾਕਾ ਦੇ ਤੇਜਗਾਓਂ ਉਦਯੋਗਿਕ ਖੇਤਰ ਵਿੱਚ ਸਖਿਤ ਕੁਨੀਪਾਰਾ ਝੁੱਗੀ ਬਸਤੀ ਵਿੱਚ ਅੱਗ ਲੱਗ ਗਈ ਅਤੇ ਤੇਜ਼ੀ ਨਾਲ ਇਲਾਕੇ ਦੀਆਂ ਸੈਂਕੜੇ ਝੌਂਪੜੀਆਂ ਵਿੱਚ ਫੈਲ ਗਈ।

ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਕਰੀਬ ਢਾਈ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਵਿਚ ਸਕਰੈਪ ਲੋਹੇ ਦੀਆਂ ਚਾਦਰਾਂ, ਪਲਾਸਟਿਕ ਅਤੇ ਗੱਤੇ ਦੀਆਂ ਬਣੀਆਂ ਘੱਟੋ-ਘੱਟ 100 ਝੌਂਪੜੀਆਂ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਤਬਾਹ ਹੋ ਗਈਆਂ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

cherry

This news is Content Editor cherry