ਸਿਡਨੀ ''ਚ ਇਮਾਰਤ ਦੀ 16ਵੀਂ ਮੰਜ਼ਲ ਨੂੰ ਲੱਗੀ ਅੱਗ

09/07/2017 6:17:10 PM

ਸਿਡਨੀ— ਪੱਛਮੀ ਸਿਡਨੀ ਦੇ ਲੀਵਰਪੂਲ ਸਥਿਤ 'ਚ ਇਕ ਇਮਾਰਤ ਦੀ 16ਵੀਂ ਮੰਜ਼ਲ ਨੂੰ ਅੱਗ ਲੱਗ ਗਈ। ਨਿਊ ਸਾਊਥ ਵੇਲਜ਼ ਦੇ ਫਾਇਰ ਅਤੇ ਬਚਾਅ ਸੁਪਰਡੈਂਟ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਅਨੁਸਾਰ ਰਾਤ 8.00 ਵਜੇ ਦੇ ਕਰੀਬ ਲੱਗੀ। 
ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਖੁਸ਼ਕਿਸਮਤੀ ਇਹ ਰਹੀ ਕਿ ਕੋਈ ਵੀ ਮਜ਼ਦੂਰ ਅਤੇ ਫਾਇਰ ਅਧਿਕਾਰੀ ਜ਼ਖਮੀ ਨਹੀਂ ਹੋਇਆ ਹੈ। ਅੱਗ ਲੱਗ ਦੀ ਘਟਨਾ ਦੀ ਜਾਂਚ ਜਾਰੀ ਹੈ। ਇਕ ਚਸ਼ਮਦੀਦ ਨੇ ਕਿਹਾ ਕਿ ਉਸ ਨੇ ਇਮਾਰਤ 'ਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਦੇਖਦੇ ਹੀ ਦੇਖਦੇ ਇਮਾਰਤ ਅੱਗ ਨਾਲ ਪੂਰੀ ਤਰ੍ਹਾਂ ਘਿਰ ਗਈ। ਫਾਇਰ ਫਾਈਟਰਜ਼, ਪੁਲਸ ਅਤੇ ਐਂਬੂਲੈਂਸ ਅਧਿਕਾਰੀ ਮੌਕੇ 'ਤੇ ਪੁੱਜੇ। ਫਾਇਰ ਫਾਈਟਰਜ਼ ਅਧਿਕਾਰੀਆਂ ਨੂੰ ਅੱਗ ਬੁਝਾਉਣ 'ਚ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਬਹੁਤ ਖਤਰਨਾਕ ਪੱਧਰ 'ਤੇ ਪੁੱਜ ਗਈ ਹੈ ਅਤੇ ਕਰੇਨ ਦੀ ਮਦਦ ਨਾਲ ਅਧਿਕਾਰੀ ਅੱਗ ਬੁਝਾਉਣ ਦੇ ਕੰਮ 'ਚ ਜੁਟੇ ਹੋਏ ਹਨ।