ਜਾਪਾਨ ਦੇ ਸਮੁੰਦਰੀ ਜਹਾਜ਼ ''ਚ ਲੱਗੀ ਅੱਗ, ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ

06/16/2020 7:06:08 PM

ਟੋਕੀਓ : ਜਾਪਾਨ ਵਿਚ ਟੋਕੀਓ ਦੇ ਨੇੜੇ ਇਕ ਬੰਦਰਗਾਹ 'ਤੇ ਮੰਗਲਵਾਰ ਨੂੰ ਇਕ ਸਮੁੰਦਰੀ ਜਹਾਜ਼ ਵਿਚ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਵਿਚ ਚਾਲਕ ਦਲ ਦੇ ਮੈਂਬਰਾਂ, ਫਾਇਰ ਫਾਈਟਰਾਂ ਅਤੇ ਤਟ ਰੱਖਿਅਕ ਬਲਾਂ ਦੇ ਕਰਮਚਾਰੀਆਂ ਨੂੰ ਕਈ ਘੰਟੇ ਲੱਗੇ।
ਤਟ ਰੱਖਿਅਕ ਬਲ ਨੇ ਕਿਹਾ ਕਿ ਘਟਨਾ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਕੋਈ ਵੀ ਯਾਤਰੀ ਸਮੁੰਦਰੀ ਜਹਾਜ਼ ਵਿਚ ਸਵਾਰ ਨਹੀਂ ਸੀ। ਤਟ ਰੱਖਿਅਕ ਬਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਵਿਚ ਲਗਭਗ 3 ਘੰਟਿਆਂ ਦਾ ਸਮਾਂ ਲੱਗਾ।

ਤਟ ਰੱਖਿਅਕ ਬਲ ਦੀ ਸਥਾਨਕ ਸ਼ਾਖਾ ਨੇ ਦੱਸਿਆ ਕਿ ਅੱਗ ਅਸੁਕਾ ਦੇ ਭੰਡਾਰਣ ਖੇਤਰ ਵਿਚ ਲੱਗਣੀ ਸ਼ੁਰੂ ਹੋਈ। ਬੇੜੇ ਦੇ ਸੰਚਾਲਕ ਨੇ ਕਿਹਾ ਕਿ ਚਾਲਕ ਦਲ ਦੇ 153 ਮੈਂਬਰ ਜ਼ਰੂਰੀ ਡਿਊਟੀ ਕਾਰਨ ਸਮੁੰਦਰੀ ਜਹਾਜ਼ ਵਿਚ ਹੀ ਸਨ। ਉਨ੍ਹਾਂ ਨੇ ਅੱਗ 'ਤੇ ਕਾਬੂ ਪਾਉਣ ਵਿਚ ਕਰਮਚਾਰੀਆਂ ਦੀ ਮਦਦ ਕੀਤੀ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। 

Sanjeev

This news is Content Editor Sanjeev