ਨਿਊ ਸਾਊਥ ਵੇਲਜ਼ ''ਚ ਝਾੜੀਆਂ ਨੂੰ ਲੱਗੀ ਅੱਗ, ਘਰ ਖਾਲੀ ਕਰਨ ਦਾ ਅਲਰਟ ਜਾਰੀ

09/13/2017 11:32:51 AM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਇਕ ਪੇਂਡੂ ਖੇਤਰ 'ਚ ਝਾੜੀਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਨੂੰ ਕਿਹਾ ਗਿਆ ਹੈ। ਇਹ ਅੱਗ ਨਿਊ ਸਾਊਥ ਵੇਲਜ਼ ਦੇ ਸ਼ਹਿਰ ਸੈਸਨੌਕ 'ਚ ਲੱਗੀ। ਫਾਇਰ ਫਾਈਟਰਾਂ ਵਲੋਂ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ, ਕਿਉਂਕਿ ਅੱਗ ਕੰਟਰੋਲ ਤੋਂ ਬਾਹਰ ਹੋ ਗਈ ਹੈ। 
ਔਰਚਿਡ ਰੋਡ, ਵਾਈਟਬ੍ਰਿਜ ਰੋਡ ਅਤੇ ਰਿਚਮੰਡ ਵੇਲ 'ਤੇ ਝਾੜੀਆਂ ਨੂੰ ਅੱਗ ਲੱਗ ਗਈ, ਜਿਸ ਕਾਰਨ 381 ਹੈਕਟੇਅਰ ਜ਼ਮੀਨ ਨੂੰ ਨੁਕਸਾਨ ਪੁੱਜਾ ਹੈ। ਹੈਲੀਕਾਪਟਰ, ਇਕ ਵੱਡੇ ਹਵਾ ਦੇ ਟੈਕਰ ਅਤੇ ਦੋ ਹੈਲੀਕਾਪਟਰ ਜਿਨ੍ਹਾਂ ਨਾਲ 45 ਫਾਇਰ ਫਾਈਟਰਜ਼ ਅੱਗ ਬੁਝਾਉਣ ਦੇ ਕੰਮ 'ਚ ਲੱਗੇ ਹੋਏ ਹਨ। ਫਾਇਰ ਫਾਈਟਰਜ਼ ਇੱਥੇ ਰਹਿਣ ਵਾਲੀਆਂ ਵਾਸੀਆਂ ਤੁਰੰਤ ਕੱਢਣ ਦੀ ਯੋਜਨਾ ਬਣਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਖਤਰਨਾਕ ਪੱਧਰ 'ਤੇ ਪੁੱਜ ਗਈ ਹੈ। ਅਧਿਕਾਰੀਆਂ ਨੇ ਅੱਜ ਦਾ ਦਿਨ ਫਾਇਰ ਫਾਈਟਰਾਂ ਲਈ ਸਭ ਤੋਂ ਬੁਰਾ ਦਿਨ ਕਰਾਰ ਦਿੱਤਾ। ਸੂਬੇ ਦੇ ਬਹੁਤ ਸਾਰੇ ਇਲਾਕਿਆਂ 'ਚ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਹੈ ਕਿ ਅੱਗ ਹੋਰ ਖਤਰਨਾਕ ਪੱਧਰ ਦੇ ਪਹੁੰਚ ਸਕਦੀ ਹੈ।