ਦਾਰੂ ਪੀ ਕੇ ਡਾਂਸ ਕਰਦੀ ਦਿਖੀ ਫਿਨਲੈਂਡ ਦੀ PM, ਡਰੱਗਜ਼ ਲੈਣ ਦੇ ਦੋਸ਼ 'ਤੇ ਦਿੱਤੀ ਤਿੱਖੀ ਪ੍ਰਤੀਕਿਰਿਆ (ਵੀਡੀਓ)

08/19/2022 12:22:21 PM

ਹੇਲਸਿੰਕੀ (ਏਜੰਸੀ) - ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਰੀਨ ਆਪਣੀ ਇੱਕ ਵੀਡੀਓ ਲੀਕ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਵੀਡੀਓ 'ਚ ਉਹ ਸ਼ਰਾਬ ਪੀ ਕੇ ਆਪਣੇ ਦੋਸਤਾਂ ਨਾਲ ਡਾਂਸ ਕਰ ਰਹੀ ਹੈ। ਘਟਨਾ ਬੁੱਧਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਹੈ ਕਿ ਸਨਾ ਮਰੀਨ ਨੇ ਦੋਸਤਾਂ ਨਾਲ ਡਰੱਗਜ਼ ਦਾ ਸੇਵਨ ਕੀਤਾ ਸੀ। ਵਿਰੋਧੀ ਧਿਰ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਦੂਜੇ ਪਾਸੇ, ਸਨਾ ਮਰੀਨ ਨੇ ਕਬੂਲ ਕੀਤਾ ਹੈ ਕਿ ਉਹ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਹੀ ਸੀ ਪਰ, ਡਰੱਗ ਲੈਣ ਦੀਆਂ ਅਫਵਾਹਾਂ ਅਤੇ ਚੁਣੌਤੀਆਂ ਦਾ ਖੰਡਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਡਰੱਗ ਟੈਸਟ ਲਈ ਤਿਆਰ ਹੈ।

ਇਹ ਵੀ ਪੜ੍ਹੋ: ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖ਼ਾਸ ਖ਼ਬਰ, ਵੀਜ਼ੇ ਲਈ ਕਰਨਾ ਪੈ ਸਕਦੈ 500 ਦਿਨਾਂ ਦਾ ਇੰਤਜ਼ਾਰ

 

ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ 'ਚ ਫਿਨਲੈਂਡ ਦੀ ਪੀ.ਐੱਮ. ਸਨਾ ਮਰੀਨ ਆਪਣੇ ਦੋਸਤਾਂ ਨਾਲ ਸ਼ਰਾਬ ਪੀਂਦੇ ਅਤੇ ਪਾਰਟੀ ਕਰਦੇ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਲੋਕ ਪੀ.ਐੱਮ. ਦੇ ਵੀਡੀਓ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਇਸ ਘਟਨਾ ਨੂੰ ਸਾਧਾਰਨ ਦੱਸ ਰਹੇ ਹਨ ਅਤੇ ਕੁਝ ਕਹਿੰਦੇ ਹਨ ਕਿ ਸਨਾ ਮਰੀਨ ਫਿਨਲੈਂਡ ਦੀ ਪ੍ਰਧਾਨ ਮੰਤਰੀ ਬਣਨ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਮੈਂ ਕਦੇ ਡਰੱਗ ਨਹੀਂ ਲਿਆ। ਸਨਾ ਨੇ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਇੱਕ ਸ਼ਾਮ ਬਿਤਾ ਰਹੀ ਸੀ ਅਤੇ ਇਹ ਵੀਡੀਓ ਕਿਸੇ ਪੱਬ ਦੀ ਨਹੀਂ ਸਗੋਂ ਉਨ੍ਹਾਂ ਦੇ ਨਿੱਜੀ ਘਰ ਦੀ ਹੈ। ਪ੍ਰਸਾਰਕ ਯੇਲ ਨਾਲ ਗੱਲਬਾਤ ਕਰਦਿਆਂ ਸਨਾ ਨੇ ਆਪਣਾ ਖਾਲੀ ਸਮਾਂ ਉਸੇ ਤਰ੍ਹਾਂ ਬਿਤਾਉਣ ਦੇ ਆਪਣੇ ਅਧਿਕਾਰ 'ਤੇ ਜ਼ੋਰ ਦਿੱਤਾ ਜਿਵੇਂ ਉਸਦੀ ਉਮਰ ਦੇ ਹੋਰ ਲੋਕ ਕਰਦੇ ਹਨ। ਯੇਲ ਅਨੁਸਾਰ ਪ੍ਰਧਾਨ ਮੰਤਰੀ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੇ ਸਿਰਫ ਸ਼ਰਾਬ ਪੀਤੀ ਸੀ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕਿਸੇ ਵੱਲੋਂ ਕੋਈ ਗੈਰ-ਕਾਨੂੰਨੀ ਪਦਾਰਥ ਇਸ ਪਾਰਟੀ ਵਿਚ ਪੀਤਾ ਗਿਆ ਹੋਵੇ।

ਇਹ ਵੀ ਪੜ੍ਹੋ: ਹੈਰਾਨੀਜਨਕ! ਮਨੁੱਖ ਦੇ ਸੰਪਰਕ 'ਚ ਆਉਣ ਨਾਲ ਕੁੱਤੇ ਨੂੰ ਹੋਇਆ ਮੰਕੀਪਾਕਸ, WHO ਨੇ ਦਿੱਤੀ ਇਹ ਸਲਾਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry