ਪੌਣੇ 2 ਲੱਖ ਝੀਲਾਂ ਵਾਲਾ ਦੇਸ਼ ਹੈ ਫਿਨਲੈਂਡ

09/04/2018 9:29:32 PM

ਹੇਲਸਿੰਕੀ — ਫਿਨਲੈਂਡ ਦੁਨੀਆ ਦੇ ਸਭ ਤੋਂ ਛੋਟਿਆਂ ਦੇਸ਼ਾਂ ਦੀ ਲਿਸਟ 'ਚ ਸ਼ਾਮਲ ਹੈ ਅਤੇ ਇਥੋਂ ਦੀ ਅਬਾਦੀ 55 ਲੱਖ ਦੇ ਕਰੀਬ ਹੈ। ਇਸ ਦੇਸ਼ ਦੀ ਖਾਸ ਗੱਲ ਇਹ ਹੈ ਕਿ ਸਥਾਨਕ ਮੌਸਮ ਮੁਤਾਬਕ ਇਥੇ ਸੂਰਜ ਔਸਤਨ 19 ਘੰਟੇ ਤੱਕ ਚਮਕਦਾ ਰਹਿੰਦਾ ਹੈ। ਫਿਨਲੈਂਡ ਨੂੰ ਝੀਲਾਂ ਦਾ ਦੇਸ਼ ਆਖਿਆ ਜਾਂਦਾ ਹੈ ਕਿਉਂਕਿ ਇਥੇ ਕਰੀਬ 1.87 ਲੱਖ ਝੀਲਾਂ ਮੌਜੂਦ ਹਨ।

 

ਇਨ੍ਹਾਂ ਝੀਲਾਂ 'ਚ ਬੋਟਿੰਗ ਦਾ ਆਨੰਦ ਇਕ ਵੱਖਰੇ ਹੀ ਅਨੁਭਵ ਦਾ ਅਹਿਸਾਸ ਕਰਾਵੇਗਾ। ਹੇਲਸਿੰਕੀ ਇਸ ਦੇਸ਼ ਦੀ ਰਾਜਧਾਨੀ ਹੈ ਅਤੇ ਇਥੇ ਹੀ ਦੇਸ਼ ਦੀਆਂ ਸਭ ਤੋਂ ਜ਼ਿਆਦਾ ਝੀਲਾਂ ਮੌਜੂਦ ਹਨ ਜਿਸ ਕਾਰਨ ਹੇਲਸਿੰਕੀ ਨੂੰ ਬਲੂ ਸਿਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਔਰਤਾਂ ਲਈ ਇਥੇ ਇਕ ਵੱਖਰਾ ਆਈਲੈਂਡ ਵੀ ਹੈ। ਜਿੱਥੇ ਸਿਰਫ ਔਰਤਾਂ ਹੀ ਘੁੰਮ ਸਕਦੀਆਂ ਹਨ ਪਰ ਜੇਕਰ ਕੋਈ ਮਹਿਲਾ ਇਕੱਲੀ ਘੁੰਮਣ ਲਈ ਜਾਂਦੀ ਹੈ ਤਾਂ ਇਹ ਉਸ ਦੇ ਲਈ ਬੈਸਟ ਪਲੇਸ ਹੋ ਸਕਦੀ ਹੈ ਕਿਉਂਕਿ ਇਥੇ ਔਰਤਾਂ ਲਈ ਕਈ ਰੈਸਤਰਾਂ, ਸਪਾ ਸੈਂਟਰ ਅਤੇ ਹੋਰ ਸੁਵਿਧਾਵਾਂ ਵੀ ਉਪਲੱਬਧ ਹਨ।