ਜਾਣੋ ਹੁਣ ਤੱਕ ਕਿਹੜੇ-ਕਿਹੜੇ ਵੱਡੇ ਵਰਲਡ ਲੀਡਰ ਆ ਚੁੱਕੇ ਨੇ ਕੋਰੋਨਾ ਦੀ ਲਪੇਟ 'ਚ

10/03/2020 3:27:48 AM

ਵਾਸ਼ਿੰਗਟਨ - ਕੋਰੋਨਾਵਾਇਰਸ ਲਾਗ ਦੀ ਪੁਸ਼ਟੀ ਹੋਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਵਿਡ-19 ਦੀ ਲਪੇਟ ਵਿਚ ਆਏ ਗਲਬੋਲ ਨੇਤਾਵਾਂ ਦੇ ਸਮੂਹ ਵਿਚ ਸ਼ਾਮਲ ਹੋ ਗਏ ਹਨ। ਟਰੰਪ 74 ਸਾਲ ਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਖਤਰਾ ਹੈ।

ਕੋਰੋਨਾਵਾਇਰਸ ਤੋਂ ਪ੍ਰਭਾਵਿਤ ਦੁਨੀਆ ਦੇ ਹੋਰ ਨੇਤਾਵਾਂ ਦੀ ਲਿਸਟ ਇਸ ਪ੍ਰਕਾਰ ਹੈ -

1. ਬੋਰਿਸ ਜਾਨਸਨ
-
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਿਸ਼ਵ ਦੇ ਪਹਿਲੇ ਵੱਡੇ ਨੇਤਾ ਹਨ, ਜੋ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਸਨ। ਜਾਨਸਨ ਨੂੰ ਹਸਪਤਾਲ ਵਿਚ ਦਾਖਲ ਕਰਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਅਪ੍ਰੈਲ ਵਿਚ ਆਈ. ਸੀ. ਯੂ. ਵਿਚ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਕਸੀਜਨ ਦਿੱਤੀ ਗਈ ਸੀ, ਉਨ੍ਹਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਨਹੀਂ ਸੀ। ਜਾਨਸਨ ਨੇ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਲਈ ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ. ਐੱਸ.) ਦੇ ਕਰਮੀਆਂ ਦਾ ਧੰਨਵਾਦ ਕੀਤਾ ਸੀ।

2. ਜੇਅਰ ਬੋਲਸੋਨਾਰੋ
- ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਉਨ੍ਹਾਂ ਦੇ ਪ੍ਰਭਾਵਿਤ ਹੋਣ ਦਾ ਐਲਾਨ ਜੁਲਾਈ ਵਿਚ ਕੀਤਾ ਸੀ ਅਤੇ ਇਸ ਦੌਰਾਨ ਮਲੇਰੀਆ ਦੇ ਇਲਾਜ ਲਈ ਇਸਤੇਮਾਲ ਕੀਤੀ ਜਾਣ ਵਾਲੀ ਹਾਈਡ੍ਰੋਕਲੋਰੋਕਵਿਨ ਦੀ ਜਨਤਕ ਰੂਪ 'ਤੇ ਤਰੀਫ ਕੀਤੀ ਸੀ। ਇਸ ਦਵਾਈ ਨੂੰ ਕੋਵਿਡ-19 ਦੇ ਇਲਾਜ ਦੇ ਤੌਰ 'ਤੇ ਪ੍ਰਚਾਰਿਤ ਕੀਤਾ ਜਾ ਰਿਹਾ ਸੀ। ਬੋਲਸੋਨਾਰੋ ਨੇ ਖੁਦ ਵੀ ਇਹ ਦਵਾਈ ਖਾਂਦੀ ਸੀ।

3. ਅਲੇਜਾਂਦਰੋ ਗਿਯਾਮਾਟੇਈ
- ਗਵਾਟੇਮਾਲਾ ਦੇ ਰਾਸ਼ਟਰਪਤੀ ਅਲੇਜਾਂਦਰੋ ਗਿਯਾਮਾਟੇਈ ਨੇ ਵੀ ਦੱਸਿਆ ਕਿ ਉਹ ਸਤੰਬਰ ਵਿਚ ਪ੍ਰਭਾਵਿਤ ਪਾਏ ਗਏ। ਉਨ੍ਹਾਂ ਨੇ ਆਖਿਆ ਕਿ ਮੇਰੇ ਵਿਚ ਆਮ ਲੱਛਣ ਪਾਏ ਗਏ ਹਨ। ਹੁਣ ਤੱਕ, ਮੇਰੇ ਸਰੀਰ ਵਿਚ ਦਰਦ ਹੈ, ਜਿਵੇਂ ਜ਼ੁਕਾਮ ਵਿਚ ਹੁੰਦਾ ਹੈ। ਮੈਨੂੰ ਬੁਖਾਰ ਨਹੀਂ ਹੈ ਪਰ ਥੋੜੀ ਖਾਂਸੀ ਹੈ।

4. ਜੀਨਿਨ ਅਨੇਜ
-
ਬੋਲੀਵੀਆ ਦੀ ਆਖਰੀ ਰਾਸ਼ਟਰਪਤੀ ਜੀਨਿਨ ਅਨੇਜ ਜੁਲਾਈ ਵਿਚ ਕੋਰੋਨਾ ਪਾਜ਼ੇਟਿਵ ਪਾਈ ਸੀ, ਪਰ ਉਨ੍ਹਾਂ ਆਖਿਆ ਸੀ ਕਿ ਉਹ ਸਿਹਤਮੰਦ ਮਹਿਸੂਸ ਕਰ ਰਹੀ ਹੈ।

5. ਲੁਇਸ ਐਬਿਨਡਰ
ਡੋਮੀਨਿਕਨ ਗਣਰਾਜ ਦੇ ਨਵੇਂ ਬਣੇ ਰਾਸ਼ਟਰਪਤੀ ਲੁਇਸ ਐਬਿਨਡਰ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਕੋਰੋਨਾ ਤੋਂ ਪ੍ਰਭਾਵਿਤ ਹੋਏ ਸਨ। ਉਹ ਜੁਲਾਈ ਵਿਚ ਦੇਸ਼ ਵਿਚ ਚੋਣਾਂ ਤੋਂ ਪਹਿਲਾਂ ਕਈ ਹਫਤੇ ਇਕਾਂਤਵਾਸ ਵਿਚ ਰਹੇ ਸਨ।

6. ਈਰਾਨੀ ਨੇਤਾ
-
ਈਰਾਨ ਵਿਚ ਕਈ ਸੀਨੀਅਰ ਅਧਿਕਾਰੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ। ਇਨ੍ਹਾਂ ਵਿਚ ਉਪ-ਰਾਸ਼ਟਰਪਤੀ (ਪਹਿਲੇ) ਈਸ਼ਾਕ ਜਹਾਂਗਿਰੀ ਅਤੇ ਉਪ-ਰਾਸ਼ਟਰਪਤੀ ਮਾਸੂਮੇਹ ਇਬਤੇਕਾਰ ਸ਼ਾਮਲ ਹਨ। ਕਈ ਕੈਬਨਿਟ ਮੰਤਰੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

7. ਬ੍ਰਿਟੇਨ ਦੇ ਪ੍ਰਿੰਸ ਚਾਰਲਸ
-
25 ਮਾਰਚ ਨੂੰ ਬ੍ਰਿਟੇਨ ਦੇ ਸ਼ਾਹੀ ਘਰਾਣੇ ਵਿਚੋਂ ਰਾਜ-ਗੱਦੀ ਦੇ ਉੱਤਰਾਧਿਕਾਰੀ ਪ੍ਰਿੰਸ ਚਾਰਲਸ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ। ਪ੍ਰਿੰਸ ਚਾਰਲਸ ਦੀ ਸਿਹਤ ਠੀਕ ਸੀ। ਪ੍ਰਿੰਸ ਚਾਰਲਸ ਅਤੇ ਪਤਨੀ ਕੈਮਿਲਾ ਨੂੰ ਤੁਰੰਤ ਕੁਆਰੰਟਾਈਨ ਕਰ ਦਿੱਤਾ ਗਿਆ। ਇਕ ਹਫਤੇ ਤੋਂ ਬਾਅਦ ਹੀ ਪ੍ਰਿਸੰ ਚਾਰਲਸ ਆਈਸੋਲੇਸ਼ਨ ਤੋਂ ਬਾਹਰ ਆ ਗਏ ਸਨ। ਕੁਝ ਦਿਨਾਂ ਬਾਅਦ ਉਹ ਕੋਰੋਨਾ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਗਏ ਅਤੇ ਫਿਲਹਾਲ ਸਿਹਤਮੰਦ ਹਨ।

8. ਮੋਨਾਕੋ ਦੇ ਪ੍ਰਿੰਸ ਅਲਬਰ
-
ਮੋਨਾਕੋ ਦੇ ਪ੍ਰਿੰਸ ਅਲਬਰਟ ਨੇ 19 ਮਾਰਚ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਹ ਕੋਰੋਨਾ ਪਾਜ਼ੇਟਿਵ ਹਨ। ਮਹਿਲ ਵੱਲੋਂ ਦੱਸਿਆ ਗਿਆ ਕਿ ਪ੍ਰਿੰਸ ਅਲਬਰਟ ਪੂਰੀ ਤਰ੍ਹਾਂ ਨਾਲ ਠੀਕ ਹਨ। ਉਹ ਆਪਣੇ ਪ੍ਰਾਈਵੇਟ ਅਪਾਰਟਮੈਂਟ ਤੋਂ ਅਧਿਕਾਰਕ ਕੰਮ ਕਰਦੇ ਰਹੇ। ਕਰੀਬ 1 ਮਹੀਨੇ ਬਾਅਦ ਪ੍ਰਿੰਸ ਅਲਬਰਟ ਠੀਕ ਹੋ ਗਏ ਅਤੇ ਕੁਝ ਹੀ ਦਿਨਾਂ ਬਾਅਦ ਉਹ ਕੰਮ 'ਤੇ ਪਰਤ ਆਏ।

9. ਆਸਟ੍ਰੇਲੀਆ ਦੇ ਗ੍ਰਹਿ ਮੰਤਰਾ ਪੀਟਰ ਡਿਊਟਨ
-
13 ਮਾਰਚ ਨੂੰ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡਿਊਟਨ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਉਹ ਕੋਰੋਨਾ ਪਾਜ਼ੇਟਿਵ ਹਨ। ਡਿਊਟਨ ਤੋਂ ਇਕ ਦਿਨ ਪਹਿਲਾਂ ਹੀ ਹਾਲੀਵੁੱਡ ਸੁਪਰ ਸਟਾਰ ਟਾਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟ ਵਿਲਸਨ ਵਿਚ ਵੀ ਕੋਰੋਨਾ ਦੇ ਲੱਛਣ ਪਾਏ ਗਏ ਸਨ। ਹੈਂਕਸ ਅਤੇ ਵਿਲਸਨ ਆਸਟ੍ਰੇਲੀਆ ਵਿਚ ਹੀਲ ਇਸ ਵਾਇਰਸ ਦੀ ਲਪੇਟ ਵਿਚ ਆਏ ਸਨ।

10. ਜੁਆਨ ਓਰਲੈਂਡੋ ਹਰਨਾਡੇਜ਼
-
ਹੋਂਡੁਰਾਸ ਦੇ ਰਾਸ਼ਟਰਪਤੀ ਨੇ ਜੂਨ ਵਿਚ ਐਲਾਨ ਕੀਤਾ ਸੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਨੇੜੇ ਕਰਨ ਵਾਲੇ 2 ਹੋਰ ਲੋਕਾਂ ਦੇ ਨਾਲ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।


Khushdeep Jassi

Content Editor

Related News