ਥਾਈਲੈਂਡ ''ਚ ਰਾਜਾ ਭੂਮੀਬੋਲ ਨੂੰ ਅੰਤਿਮ ਵਿਦਾਈ ਦੇਣ ਲਈ ਜੁਟੇ ਲੋਕ

Thursday, Oct 26, 2017 - 10:57 AM (IST)

ਬੈਂਕਾਕ (ਭਾਸ਼ਾ)— ਥਾਈਲੈਂਡ ਵਿਚ ਸੱਤ ਦਹਾਕਿਆਂ ਤੱਕ ਸ਼ਾਸਨ ਕਰਨ ਵਾਲੇ ਰਾਜਾ ਭੂਮੀਬੋਲ ਅਦੁਲਿਆਦੇਜ ਨੂੰ ਅੰਤਿਮ ਵਿਦਾਈ ਦੇਣ ਲਈ ਕਾਲੇ ਕੱਪੜੇ ਪਾ ਕੇ ਸੋਗ ਵਿਚ ਡੁੱਬੇ ਲੋਕ ਬੈਂਕਾਕ ਦੇ ਇਤਾਹਾਸਿਕ ਕੁਆਰਟਰ 'ਤੇ ਜੁਟੇ ਹਨ। ਰਾਜਾ ਭੂਮੀਬੋਲ ਦੀ ਮੌਤ ਬੀਤੇ ਸਾਲ ਹੋਈ ਸੀ ਅਤੇ ਉੱਥੇ ਇਕ ਸਾਲ ਦਾ ਸੋਗ ਰੱਖਿਆ ਗਿਆ। ਭੂਮੀਬੋਲ ਦੇ ਬੇਟੇ ਅਤੇ ਉਨ੍ਹਾਂ ਦੇ ਵਾਰਿਸ ਰਾਜਾ ਮਹਾ ਵਜੀਰਾਲੌਂਗਕੋਰਨ ਸ਼ਾਨਦਾਰ ਸੁਨਹਿਰੀ ਮੰਡਪ ਵਿਚ ਰਾਤ 10 ਵਜੇ ਚਿਖਾ ਨੂੰ ਮੁੱਖਅਗਨੀ ਦੇਣਗੇ। ਸੰਸਕਾਰ ਵਿਚ ਥਾਈਲੈਂਡ ਦੀ ਸੱਤਾ ਦੀਆਂ ਮਸ਼ਹੂਰ ਹਸਤੀਆਂ, ਸ਼ਾਹੀ ਲੋਕ, ਜਨਰਲ ਅਤੇ ਅਦਾਰਿਆਂ ਦੇ ਨਾਮੀ ਲੋਕ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਕਈ ਵਿਦੇਸ਼ੀ ਮਾਣਯੋਗ ਵਿਅਕਤੀ ਵੀ ਸ਼ਾਮਲ ਹੋਣਗੇ। 9 ਕਰੋੜ ਡਾਲਰ ਦੇ ਸ਼ਾਨਦਾਰ ਅੰਤਿਮ ਸੰਸਕਾਰ ਵਿਚ ਜਨਤਾ ਨੂੰ ਆਪਣੇ ਰਾਜਾ ਨੂੰ ਭਾਵੂਕ ਵਿਦਾਈ ਦੇਣ ਦਾ ਮੌਕਾ ਦਿੱਤਾ ਜਾਵੇਗਾ। ਭੂਮੀਬੋਲ ਸਾਲ 1950 ਵਿਚ ਥਾਈਲੈਂਡ ਦੇ ਰਾਜਾ ਬਣੇ ਅਤੇ ਬੀਤੇ ਸਾਲ ਅਕਤੂਬਰ ਵਿਚ 88 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋਈ। ਅੰਤਿਮ ਸੰਸਕਾਰ ਤੋਂ ਪਹਿਲਾਂ ਸੰਯੁਕਤ ਜਲੂਸ, ਰੰਗਦਾਰ ਝਾਕੀਆਂ ਕੱਢੀਆਂ ਜਾਣਗੀਆਂ ਅਤੇ ਬੌਧ ਰੀਤੀ-ਰਿਵਾਜਾਂ ਮੁਤਾਬਕ ਚੱਕਰੀ ਰਾਜਵੰਸ਼ ਦੇ ਰਾਜਾ ਨੂੰ ਸਨਮਾਨ ਦਿੱਤਾ ਜਾਵੇਗਾ। ਅੰਤਿਮ ਸੰਸਕਾਰ ਮਗਰੋਂ ਨਵੇਂ ਰਾਜਾ ਨੂੰ ਤਾਜ ਪਹਿਨਾਇਆ ਜਾਵੇਗਾ।


Related News