''ਭਾਜੀ ਆਨ ਦਿ ਬੀਚ'' ਵਰਗੀਆਂ ਸਫਲ ਫਿਲਮਾਂ ਦੀ ਡਾਇਰੈਕਟਰ ਗੁਰਿੰਦਰ ਚੱਡਾ ਦਾ ਇੰਗਲੈਂਡ ''ਚ ਸਨਮਾਨ

03/25/2017 12:11:16 PM

ਲੰਡਨ— ''ਭਾਜੀ ਆਨ ਦਿ ਬੀਚ'',''ਬੇਂਡ ਇਟ ਲਾਈਕ ਬੇਕਹਮ'' ਅਤੇ ''ਬ੍ਰਾਈਡ ਐਂਡ ਪ੍ਰਿਜੁਡਿਸ'' ਵਰਗੀਆਂ ਸਫਲ ਫਿਲਮਾਂ ਦੀ ਨਿਰਦੇਸ਼ਿਕਾ ਗੁਰਿੰਦਰ ਚੱਡਾ ਨੂੰ ਬ੍ਰਿਟਿਸ਼ ਸਿਨੇਮਾ ਵਿਚ ਉਸ ਦੇ ਅਣਮੁੱਲੇ ਯੋਗਦਾਨ ਲਈ ''ਸਿੱਖ ਜਵੈਲ ਐਵਾਰਡ'' ਨਾਲ ਸਨਮਾਨਤ ਕੀਤਾ ਗਿਆ ਹੈ। ਵੀਰਾਵਰ ਰਾਤ ਨੂੰ ਲਾਂਕੇਸਟਰ ਹੋਟਲ ਵਿਚ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਵੱਲੋਂ ਆਯੋਜਿਤ ਵਿਸਾਖੀ ਦੇ ਡਿਨਰ ਮੌਕੇ ਬ੍ਰਿਟੇਨ ਦੇ ਰੱਖਿਆ ਮੰਤਰੀ ਮਾਈਕਲ ਫੇਲੋਨ ਨੇ ਗੁਰਿੰਦਰ ਨੂੰ ਇਸ ਪੁਰਸਕਾਰ ਨਾਲ ਸਨਮਾਨਤ ਕੀਤਾ। ਇਸ ਸਮਾਗਮ ਵਿਚ ਬ੍ਰਿਟੇਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਾਈ. ਕੇ. ਸਿਨਹਾ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ। ਹਾਲ ਹੀ ਵਿਚ ਗੁਰਿੰਦਰ ਦੀ ਫਿਲਮ ''ਵਾਇਸਰਾਏ ਹਾਊਸ'' ਆਈ, ਜਿਸ ਵਿਚ ਭਾਰਤ ਵਿਚ ਅੰਗਰੇਜ਼ਾਂ ਦੇ ਸ਼ਾਸਨ ਦੇ ਆਖਰੀ ਪੰਜ ਮਹੀਨਿਆਂ ਨੂੰ ਦਰਸਾਇਆ ਗਿਆ ਹੈ। ਗੁਰਿੰਦਰ ਤੋਂ ਇਲਾਵਾ ਇਵਾਰਡੀਅਨ ਹੋਟਲ ਲੜੀ ਦੇ ਚੇਅਰਮੈਨ ਅਤੇ ਸੰਸਥਾਪਕ ਜਸਮਿੰਦਰ ਸਿੰਘ, ਲੇਖਕ ਜਗਜੀਤ ਸਿੰਘ ਸੋਹਲ ਅਤੇ ਖਾਲਸ ਏਡ ਨੂੰ ਵੀ ਸਿੱਖ ਜਵੈਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ। 
ਵੀ. ਕੇ. ਸਿਨਹਾ ਨੇ ਕਿਹਾ ਕਿ ਭਾਰਤੀ ਫੌਜੀਆਂ, ਖਾਸ ਤੌਰ ''ਤੇ ਸਿੱਖਾਂ ਵੱਲੋਂ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿਚ ਦਿੱਤੀਆਂ ਸ਼ਹਾਦਤਾਂ ਬਾਰੇ ਬਣਾਈਆਂ ਗਈਆਂ ਫਿਲਮਾਂ ਦੇਖ ਕੇ ਉਹ ਭਾਵੁਕ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸਿੱਖਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

Kulvinder Mahi

This news is News Editor Kulvinder Mahi