ਬ੍ਰਾਜ਼ੀਲ ਦੀ ਜੇਲ ''ਚ ਕੈਦੀਆਂ ਵਿਚਕਾਰ ਝੜਪ, 15 ਦੀ ਮੌਤ

05/27/2019 11:10:37 AM

ਰੀਓ ਡੀ ਜਨੇਰੀਓ— ਉੱਤਰੀ ਬ੍ਰਾਜ਼ੀਲ ਦੇ ਐਮੈਜੋਨਸ ਸੂਬੇ ਦੀ ਇਕ ਜੇਲ 'ਚ ਕੈਦੀਆਂ ਵਿਚਕਾਰ ਹੋਈ ਝੜਪ 'ਚ 15 ਲੋਕਾਂ ਦੀ ਮੌਤ ਹੋ ਗਈ। ਸੂਬੇ ਦੀ ਰਾਜਧਾਨੀ ਮਨੌਲ ਤੋਂ ਤਕਰੀਬਨ 28 ਕਿਲੋਮੀਟਰ ਦੂਰ ਸਥਿਤ ਜੇਲ 'ਚ ਕੈਦੀਆਂ ਨਾਲ ਮਿਲਣ ਸਮੇਂ ਤਕਰੀਬਨ 11 ਵਜੇ ਹਿੰਸਾ ਸ਼ੁਰੂ ਹੋਈ। ਕਰਨਲ ਮਾਰਕੋਸ ਵਿਨਿਸਿਅਸ ਅਲਮੀਦਾ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ, ''ਕੈਦੀਆਂ ਵਿਚਕਾਰ ਲੜਾਈ ਹੋਈ। ਇਸ ਦੌਰਾਨ ਕੁੱਝ ਲੋਕਾਂ ਦੀ ਮੌਤ ਹੋ ਗਈ ਅਤੇ ਅਸੀਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਕਾਰਨ ਲੜਾਈ ਹੋਈ।'' 

ਉਨ੍ਹਾਂ ਕਿਹਾ ਕਿ ਐਤਵਾਰ ਨੂੰ ਹੋਈ ਹਿੰਸਾ ਦੇ ਕੁੱਝ ਹੀ ਮਿਟਾਂ ਬਾਅਦ ਅਧਿਕਾਰੀਆਂ ਨੇ ਜ਼ਰੂਰੀ ਕਦਮ ਚੁੱਕੇ ਤਾਂ ਕਿ ਹਾਲਾਤ ਹੋਰ ਨਾ ਵਿਗੜਨ। ਜ਼ਿਕਰਯੋਗ ਹੈ ਕਿ ਮ੍ਰਿਤਕ ਕੈਦੀਆਂ ਦੇ ਰਿਸ਼ਤੇਦਾਰਾਂ ਨੇ ਸ਼ਹਿਰ 'ਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਇਨਸਾਫ ਲਈ ਮੰਗ ਕੀਤੀ। ਇਸੇ ਜੇਲ 'ਚ ਜਨਵਰੀ 2017 'ਚ ਕੈਦੀਆਂ ਨੇ ਵਿਦਰੋਹ ਕਰ ਦਿੱਤਾ ਸੀ, ਜਿਸ ਕਾਰਨ 56 ਲੋਕਾਂ ਦੀ ਮੌਤ ਹੋ ਗਈ ਸੀ।