ਚੀਨ ਤੇ ਰੂਸ ਦੇ ਲੜਾਕੂ ਜਹਾਜ਼ਾਂ ਨੇ ਜਾਪਾਨ ਸਾਗਰ ''ਤੇ ਕੀਤੀ ਹਵਾਈ ਗਸ਼ਤ

05/24/2022 11:05:22 PM

ਬੀਜਿੰਗ-ਚੀਨ ਅਤੇ ਰੂਸ ਦੇ ਲੜਾਕੂ ਜਹਾਜ਼ਾਂ ਨੇ ਮੰਗਲਵਾਰ ਨੂੰ ਜਾਪਾਨ ਸਾਗਰ, ਪੂਰਬੀ ਚੀਨ ਸਾਗਰ ਅਤੇ ਪੱਛਮੀ ਪ੍ਰਸ਼ਾਂਤ ਮਹਾਸਾਗਰ 'ਤੇ ਸੰਯੁਕਤ ਹਵਾਈ ਗਸ਼ਤ ਕੀਤੀ। ਦੋਵਾਂ ਦੇਸ਼ਾਂ ਨੇ ਇਹ ਕਦਮ ਬੀਜਿੰਗ ਅਤੇ ਮਾਸਕੋ ਦਰਮਿਆਨ ਏਕਤਾ ਦਾ ਸੰਦੇਸ਼ ਦੇਣ ਲਈ ਉਸ ਦਿਨ ਚੁੱਕਿਆ, ਜਦ ਟੋਕੀਓ 'ਚ ਕਵਾਡ ਦੇਸ਼ਾਂ ਦੇ ਨੇਤਾਵਾਂ ਦੀ ਬੈਠਕ ਹੋਈ। ਚੀਨ ਦੇ ਰੱਖਿਆ ਮੰਤਰਾਲਾ ਨੇ ਐਲਾਨ ਕਰਦੇ ਹੋਏ ਕਿਹਾ ਕਿ ਚੀਨ ਅਤੇ ਰੂਸ ਦੀਆਂ ਹਵਾਈ ਫੌਜਾਂ ਦਰਮਿਆਨ ਸਾਲਾਨਾ ਫੌਜੀ ਸਹਿਯੋਗ ਤਹਿਤ ਮੰਗਲਵਾਰ ਨੂੰ ਜਾਪਾਨ ਸਾਗਰ, ਪੂਰਬੀ ਚੀਨ ਸਾਗਰ ਅਤੇ ਪੱਛਮੀ ਪ੍ਰਸ਼ਾਂਤ ਮਹਾਸਾਗਰ ਦੇ ਉੱਪਰ ਸੰਯੁਕਤ ਰਣਨੀਤਕ ਹਵਾਈ ਗਸ਼ਤ ਕੀਤੀ।

ਇਹ ਵੀ ਪੜ੍ਹੋ :-ਖਾਣ ਵਾਲੇ ਤੇਲਾਂ ਦੀ ਦਰਾਮਦ 'ਤੇ ਸਰਕਾਰ ਨੇ 2 ਸਾਲ ਲਈ ਖਤਮ ਕੀਤੀ ਕਸਟਮ ਡਿਊਟੀ

ਕਵਾਡ ਸਿਖਰ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐਂਥਨੀ ਅਲਬਨੀਜ ਨੇ ਸ਼ਿਰਕਤ ਕੀਤੀ। ਜਾਪਾਨ ਰੱਖਿਆ ਮੰਤਰੀ ਨੋਬੁਓ ਕਿਸ਼ੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਜਾਪਾਨ ਨੇ ਮੰਗਲਵਾਰ ਨੂੰ ਕਵਾਡ ਨੇਤਾਵਾਂ ਦੀਆਂ ਬੈਠਕਾਂ ਦੌਰਾਨ ਰੂਸ ਅਤੇ ਚੀਨ ਦੀਆਂ ਫੌਜੀ ਉਡਾਣਾਂ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਕਿਸ਼ੀ ਨੇ ਕਿਹਾ ਕਿ ਦੋ ਚੀਨੀ ਬੰਬਾਰ ਜਹਾਜ਼ਾਂ ਨੇ ਦੋ ਰੂਸੀ ਬੰਬ ਬੰਬਾਰਾਂ ਨਾਲ ਪੂਰਬੀ ਚੀਨ ਸਾਗਰ 'ਤੇ ਸੰਯੁਕਤ ਉਡਾਣ ਭਰੀ। ਉਨ੍ਹਾਂ ਕਿਹਾ ਕਿ ਜਾਪਾਨ ਨੇ ਇਸ ਮੁੱਦੇ ਨੂੰ ਕੂਟਨੀਤਕ ਮਾਧਿਅਮ ਨਾਲ ਦੋਵਾਂ ਦੇਸ਼ਾਂ ਦੇ ਕੋਲ ਚੁੱਕਿਆ ਹੈ। ਚੀਨ ਅਤੇ ਰੂਸ ਨੇ ਪਿਛਲੇ ਸਮੇਂ 'ਚ ਪ੍ਰਸ਼ਾਂਤ ਮਹਾਸਾਗਰ 'ਚ ਸਾਲਾਨਾ ਯੁੱਧ ਅਭਿਆਸ ਕੀਤੇ ਹਨ।

ਇਹ ਵੀ ਪੜ੍ਹੋ :-PM ਮੋਦੀ ਨੇ ਅਮਰੀਕਾ, ਜਾਪਾਨ ਤੇ ਆਸਟ੍ਰੇਲੀਆ ਨੂੰ ਗਿਫ਼ਟ ਕੀਤੀਆਂ ਇਹ ਸ਼ਾਨਦਾਰ ਸੌਗਾਤਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar