ਤਸਵੀਰਾਂ ''ਚ ਦੇਖੋ ਦੋਸਤੀ ਦੀ ਵੱਖਰੀ ਮਿਸਾਲ, ਦੋਸਤ ਦੀ ਖਾਤਰ ਬੱਕਰੀ ਨਾਲ ਭਿੜ ਗਿਆ ਹੰਸ

02/05/2017 5:06:06 PM

ਗੋਲਡ ਕੋਸਟ— ਦੋਸਤੀ ਦੇ ਵਰਗਾ ਕੋਈ ਰਿਸ਼ਤਾ ਦੁਨੀਆ ''ਚ ਨਹੀਂ ਹੈ। ਦੋਸਤ ਇੱਕ ਅਜਿਹਾ ਸਾਥੀ ਹੁੰਦਾ ਹੈ, ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਦਾ ਹਰ ਦੁੱਖ-ਸੁੱਖ ਸਾਂਝਾ ਕਰਦੇ ਹਾਂ। ਇੰਨਾ ਹੀ ਨਹੀਂ ਕਈ ਵਾਰ ਅਸੀਂ ਆਪਣੇ ਦੋਸਤ ਦੀ ਖ਼ਾਤਰ ਕਿਸੇ ਦੀ ਪਰਵਾਹ ਵੀ ਨਹੀਂ ਕਰਦੇ ਅਤੇ ਵੱਡੇ ਤੋਂ ਵੱਡਾ ਖ਼ਤਰਾ ਮੁੱਲ ਲੈ ਲੈਂਦੇ ਹਾਂ। ਦੋਸਤੀ ਦੀ ਅਜਿਹੀ ਹੀ ਮਿਸਾਲ ਬੀਤੇ ਦਿਨੀਂ ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ ''ਚ ਦੇਖਣ ਨੂੰ ਮਿਲੀ। ਇੱਥੇ ਇੱਕ ਹੰਸ ਆਪਣੇ ਦੋਸਤ ਦੀ ਖ਼ਾਤਰ ਬੱਕਰੀ ਨਾਲ ਭਿੜ ਗਿਆ।
ਜਾਣਕਾਰੀ ਮੁਤਾਬਕ ਇਹ ਘਟਨਾ ਸ਼ਹਿਰ ਦੇ ਕੁਰੂਮਬਿਨ ਕਰੀਕ ਰੋਡ ਦੇ ਨਜ਼ਦੀਕ ਇੱਕ ਵਾੜੇ ''ਚ ਵਾਪਰੀ। ਇੱਥੇ ਦੋ ਹੰਸ ਚੋਗਾ ਚੁਗ ਅਤੇ ਬੱਕਰੀ ਘਾਹ ਖਾ ਰਹੀ ਸੀ। ਇੰਨੇ ਨੂੰ ਬੱਕਰੀ ਇੱਕ ਹੰਸ ਦੇ ਵੱਲ ਵਧੀ ਅਤੇ ਉਸ ਨੇ ਉਸ ''ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇੰਨੇ ਨੂੰ ਦੂਜਾ ਹੰਸ ਅੱਗੇ ਆਇਆ ਅਤੇ ਉਹ ਬੱਕਰੀ ਨਾਲ ਭਿੜ ਗਿਆ। ਉਸ ਨੇ ਬੱਕਰੀ ਦੇ ਸਿਰ ''ਤੇ ਆਪਣੀ ਚੁੰਝ ਨਾਲ ਵਾਰ ਕੀਤਾ। ਇਸ ਦੌਰਾਨ ਬੱਕਰੀ ਨੇ ਉਸ ਨੂੰ ਜ਼ੋਰ ਨਾਲ ਹੇਠਾਂ ਸੁੱਟਿਆ। ਇਸ ਤੋਂ ਬਾਅਦ ਵੀ ਹੰਸ ਨੇ ਹਾਰ ਨਹੀਂ ਮੰਨੀ ਅਤੇ ਉਸ ਨੇ ਪੂਰੀ ਬਹਾਦਰੀ ਨਾਲ ਬੱਕਰੀ ਦਾ ਮੁਕਾਬਲਾ ਕੀਤਾ। ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਸ ਹੰਸ ਅਤੇ ਬੱਕਰੀ ਵਿਚਾਲੇ ਅਕਸਰ ਹੀ ਲੜਾਈ ਹੁੰਦੀ ਰਹਿੰਦੀ ਹੈ ਪਰ ਇਸ ਵਾਰ ਦੀ ਲੜਾਈ ਕੁਝ ਜ਼ਿਆਦਾ ਹੀ ਖ਼ਤਰਨਾਕ ਸੀ।