ਆਸਟ੍ਰੇਲੀਆ ''ਚ ਚਾਕੂ ਮਾਰਨ ਦੇ ਦੋਸ਼ ''ਚ 1ਵਿਅਕਤੀ ਗ੍ਰਿਫਤਾਰ

01/08/2018 11:02:56 AM

ਸਿਡਨੀ (ਬਿਊਰੋ)— ਉੱਤਰੀ ਵਿਕਟੋਰੀਆ ਵਿਚ ਦੇਰ ਰਾਤ ਦੋ ਗੁਆਂਢੀਆਂ ਵਿਚਕਾਰ ਲੜਾਈ ਹੋ ਗਈ। ਲੜਾਈ ਦੌਰਾਨ ਇਕ ਗੁਆਂਢੀ ਨੇ ਦੂਜੇ ਵਿਅਕਤੀ ਦੇ ਚਾਕੂ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਵਿਅਕਤੀ ਦੇ ਗੁਆਂਢੀ ਨੂੰ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਐਮਰਜੈਂਸੀ ਅਧਿਕਾਰੀਆਂ ਨੂੰ ਨਿਊ ਸਾਊਥ ਵੇਲਜ਼ ਸੀਮਾ ਨੇੜੇ ਮੈਲੌਬਰਨ ਦੇ 240 ਕਿਲੋਮੀਟਰ ਉੱਤਰ-ਪੂਰਬ ਵਿਚ ਸਟ੍ਰੈਥਮਰਟਨ ਵਿਚ ਇਕ ਘਰ ਵਿਚ ਬੁਲਾਇਆ ਗਿਆ। ਜਾਣਕਾਰੀ ਮੁਤਾਬਕ ਉੱਥੇ ਇਕ ਵਿਅਕਤੀ ਦੀ ਗਰਦਨ ਵਿਚ ਚਾਕੂ ਮਾਰਿਆ ਗਿਆ ਸੀ। ਐਮਰਜੈਂਸੀ ਅਧਿਕਾਰੀਆਂ ਦੇ ਮੌਕੇ 'ਤੇ ਪਹੁੰਚਣ ਤੱਕ 32 ਸਾਲਾ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਵਿਅਕਤੀ ਦੇ 46 ਸਾਲਾ ਗੁਆਂਢੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਕੋਲੋਂ ਪੁੱਛ-ਗਿੱਛ ਕਰ ਰਹੀ ਹੈ।