ਪਾਪੂਆ ਨਿਊ ਗਿਨੀ ''ਚ ਲੱਗੇ 6.0 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ

12/01/2017 10:04:44 AM

ਸਿਡਨੀ (ਵਾਰਤਾ)— ਪ੍ਰਸ਼ਾਂਤ ਮਹਾਸਾਗਰੀ ਦੇਸ਼ ਪਾਪੂਆ ਨਿਊ ਗਿਨੀ ਦੇ ਉੱਤਰੀ-ਪੂਰਬੀ ਤਟੀ ਖੇਤਰ ਵਿਚ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਵਿਭਾਗ ਮੁਤਾਬਕ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.0 ਮਾਪੀ ਗਈ। ਭੂਚਾਲ ਦੇ ਝਟਕੇ ਭਾਰਤੀ ਸਮੇਂ ਮੁਤਾਬਕ 00:20 ਵਜੇ ਮਹਿਸੂਸ ਕੀਤੇ ਗਏ, ਜਿਸ ਦਾ ਕੇਂਦਰ ਸਤ੍ਹਾ ਤੋਂ 53 ਕਿਲੋਮੀਟਰ ਥੱਲੇ ਸੀ। ਭੂਚਾਲ ਕਾਰਨ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਗੌਰਤਲਬ ਹੈ ਕਿ ਪ੍ਰਸ਼ਾਂਤ ਮਹਾਸਾਗਰੀ ਖੇਤਰ ਵਿਚ ਟੈਕਟੋਨਿਕ ਪਲੇਟਸ ਵਿਚਕਾਰ ਹੋਣ ਵਾਲੀ ਰਗੜ ਦੇ ਕਾਰਨ ਭੂਚਾਲੀ ਗਤੀਵਿਧੀਆਂ ਆਮ ਗੱਲ ਹੈ। ਇਸ ਨਾਲ ਪਾਪੂਆ ਨਿਊ ਗਿਨੀ ਵਿਚ ਸਮੇਂ-ਸਮੇਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।