ਪਾਕਿ ਨੇਤਾ ਦਾ ਬਿਆਨ, ਫਿਦਾਇਨ ਹਮਲਾਵਰ ਮਦਰੱਸਿਆਂ ਦੇ ਵਿਦਿਆਰਥੀ

09/11/2019 8:50:28 PM

ਇਸਲਾਮਾਬਾਦ— ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਜ਼ਿਆਦਾ ਰਹਿਣਵਾਲੇ ਪਾਕਿਸਤਾਨ ਦੇ ਵਿਗਿਆਨ ਤੇ ਤਕਨੀਕ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਇਕ ਵਾਰ ਫਿਰ ਵਿਵਾਦ ਸਹੇੜ ਲਿਆ ਹੈ। ਚੌਧਰੀ ਫਵਾਦ ਦੇ ਇਕ ਵਿਵਾਦਿਤ ਬਿਆਨ 'ਤੇ ਮੀਡੀਆ ਨੇ ਉਨ੍ਹਾਂ ਨੂੰ ਘੇਰਿਆ ਹੈ।

ਆਤਮਘਾਤੀ ਹਮਲਾਵਰ ਮਦਰੱਸਿਆਂ ਦੇ ਵਿਦਿਆਰਥੀ
ਫਵਾਦ ਨੇ ਇਕ ਵਟੀਟ 'ਤੇ ਪ੍ਰਤੀਕਿਰਿਆ 'ਚ ਕਿਹਾ ਕਿ ਇਹ ਸੱਚ ਹੈ ਕਿ ਮਦਰੱਸਿਆਂ 'ਚ ਪੜ੍ਹਨ ਵਾਲੇ ਸਾਰੇ ਵਿਦਿਆਰਥੀ ਹਮਲਾਵਰ ਨਹੀਂ ਹੁੰਦੇ। ਪਰ ਇਹ ਇਕ ਕੌੜੀ ਸੱਚਾਈ ਹੈ ਕਿ ਸਾਰੇ ਆਤਮਘਾਤੀ ਹਮਲਾਵਰ ਮਦਰੱਸਿਆਂ ਦੇ ਵਿਦਿਆਰਥੀ ਹੁੰਦੇ ਹਨ।

ਪਹਿਲਾਂ ਵੀ ਦੇ ਚੁੱਕੇ ਹਨ ਵਿਵਾਦਿਤ ਬਿਆਨ
ਇਸ ਤੋਂ ਪਹਿਲਾਂ ਫਵਾਦ ਨੇ ਮੰਗਲਵਾਰ ਨੂੰ ਟਵੀਟ 'ਚ ਕਿਹਾ ਸੀ ਕਿ ਮੈਨੂੰ ਪਤਾ ਲੱਗਿਆ ਹੈ ਕਿ ਭਾਰਤ ਨੇ ਸ਼੍ਰੀਲੰਕਾਈ ਖਿਡਾਰੀਆਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਪਾਕਿਸਤਾਨ ਦੌਰੇ ਤੋਂ ਇਨਕਾਰ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਆਈ.ਪੀ.ਐੱਲ. ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਸ 'ਤੇ ਖੁਦ ਸ਼੍ਰੀਲੰਕਾ ਦੇ ਖੇਡ ਮੰਤਰੀ ਹਰਿਨ ਫਰਨਾਂਡੋ ਨੇ ਹੁਸੈਨ ਦੇ ਦਾਅਵੇ ਨੂੰ ਗਲਤ ਦੱਸਿਆ।

ਚੰਦਰਯਾਨ-2 ਨੂੰ ਦੱਸਿਆ ਖਿਡੌਣਾ
ਚੌਧਰੀ ਨੇ ਚੰਦਰਯਾਨ-2 ਦੀ ਅਸਫਲਤਾ 'ਤੇ ਵੀ ਆਦਤ ਤੋਂ ਮਜਬੂਰ ਹੋ ਕੇ ਬਿਆਨਬਾਜ਼ੀ ਕੀਤੀ। ਚੌਧਰੀ ਨੇ ਚੰਦਰਯਾਨ-2 ਨੂੰ ਸਿਰਫ ਇਕ ਖਿਡੌਣਾ ਕਰਾਰ ਦਿੰਦਿਆਂ ਕਿਹਾ ਕਿ ਜੋ ਕੰਮ ਆਉਂਦਾ ਨਹੀਂ ਉਸ ਨਾਲ ਪੰਗਾ ਨਹੀਂ ਲੈਂਦੇ ਡੀਅਰ ਇੰਡੀਆ। ਜ਼ਿਕਰਯੋਗ ਹੈ ਕਿ ਜਿਸ ਤਕਨੀਕ ਨਾਲ ਚੰਦਰਯਾਨ ਨੂੰ ਤਿਆਰ ਕੀਤਾ ਗਿਆ ਹੈ ਪਾਕਿਸਤਾਨ ਖੁਦ ਉਸ ਤੋਂ ਕਈ ਸਾਲ ਦੂਰ ਹੈ। ਚੌਧਰੀ ਦੇ ਇਸ ਕੁਮੈਂਟ ਤੋਂ ਬਾਅਦ ਚੌਧਰੀ ਦੀ ਸੋਸ਼ਲ ਮੀਡੀਆ 'ਤੇ ਜਮ ਕੇ ਕਲਾਸ ਲੱਗੀ। ਇੰਨਾਂ ਹੀ ਨਹੀਂ ਪਾਕਿਸਤਾਨ 'ਚ ਵੀ ਉਨ੍ਹਾਂ ਦੇ ਇਸ ਬਿਆਨ ਦੀ ਨਿੰਦਾ ਕੀਤੀ ਗਈ।

ਪਾਕਿਸਤਾਨ ਅੱਤਵਾਦ ਦੀ ਪਨਾਹਗਾਹ
ਚੌਧਰੀ ਫਵਾਦ ਹੁਸੈਨ ਨੇ 2013 'ਚ ਇਕ ਟਵੀਟ 'ਚ ਕਿਹਾ ਸੀ ਕਿ ਪਾਕਿਸਤਾਨ ਦੁਨੀਆ ਦੇ ਸਭ ਤੋਂ ਬਿਹਤਰੀਨ ਸੁਸਾਈਡ ਬਾਂਬਰਸ ਬਣਾਉਂਦਾ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ। ਉਸ ਵੇਲੇ ਚੌਧਰੀ ਤੱਤਕਾਲੀ ਪਾਕਿਸਤਾਨੀ ਸਰਕਾਰ ਦੀ ਵਿਰੋਧੀ ਪਾਰਟੀ ਤਹਿਰੀਕ-ਏ-ਇਨਸਾਫ ਨਾਲ ਜੁੜੇ ਨੇਤਾ ਸਨ।

Baljit Singh

This news is Content Editor Baljit Singh